IND vs BAN, 1st test : ਭਾਰਤ ਨੂੰ ਮਿਲੀ ਤੀਜੀ ਸਫਲਤਾ, ਮਿਥੁਨ ਹੋਇਆ ਆਊਟ

IND vs BAN, 1st test : ਭਾਰਤ ਨੂੰ ਮਿਲੀ ਤੀਜੀ ਸਫਲਤਾ, ਮਿਥੁਨ ਹੋਇਆ ਆਊਟ

ਇੰਦੌਰ -  ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ। ਭਾਰਤ ਨੂੰ ਗੇਂਦਬਾਜ਼ੀ ਕਰਦੇ ਹੋਏ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲਾਬਜ਼ ਇਮਰੂਲ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਮਰੂਲ ਕੇਯਾਸ ਉਮੇਸ਼ ਯਾਦਵ ਦੀ ਗੇਂਦ 'ਤੇ ਅਜਿੰਕਯ ਰਹਾਨੇ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲੇਬਾਜ਼ ਸ਼ਾਦਮਾਨ ਇਸਲਾਮ 6 ਦੌੜਾਂ ਦੇ ਨਿੱਜੀ ਸਕੋਰ 'ਤੇ ਪਵੇਲੀਅਨ ਪਰਤ ਗਿਆ। ਸ਼ਾਦਮਾਨ ਇਸਲਾਮ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠਾ 'ਤੇ ਆਊਟ ਹੋ ਗਿਆ।। ਭਾਰਤ ਨੂੰ ਤੀਜੀ ਸਫਲਤਾ ਉਦੋਂ ਮਿਲੀ ਜਦੋਂ ਬੰਗਲਾਦੇਸ਼ ਦਾ ਬੱਲੇਬਾਜ਼ ਮੁਹੰਮਦ ਮਿਥੁਨ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਮਿਥੁਨ ਨੂੰ ਮੁਹੰਮਦ ਸ਼ੰਮੀ ਨੇ ਐੱਲ. ਬੀ. ਡਬਲਿਊ. ਆਊਟ ਕੀਤਾ। ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਆਪਣਾ ਦਬਦਬਾ ਕਾਇਮ ਰੱਖਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ 'ਚ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਆਪਣੇ ਨਾਂ ਕੀਤੀ ਸੀ। ਦੋਵਾਂ ਟੀਮਾਂ ਦਾ ਪੂਰਾ ਧਿਆਨ 2 ਟੈਸਟ ਮੈਚਾਂ ਦੀ ਸੀਰੀਜ਼ 'ਤੇ ਲੱਗ ਗਿਆ ਹੈ। ਦੋਵਾਂ ਟੀਮਾਂ ਲਈ ਇਹ ਸੀਰੀਜ਼ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਪਹਿਲੀ ਵਾਰ ਡੇਅ-ਨਾਈਟ ਟੈਸਟ ਫਾਰਮੈੱਟ ਦੀ ਸ਼ੁਰੂਆਤ ਵੀ ਇਥੋਂ ਹੀ ਕਰਨ ਜਾ ਰਹੀਆਂ ਹਨ ਅਤੇ ਕੋਲਕਾਤਾ ਦਾ ਈਡਨ ਗਾਰਡਨ ਮੈਦਾਨ ਇਸ ਇਤਿਹਾਸਕ ਮੁਕਾਬਲੇ ਦਾ ਗਵਾਹ ਬਣੇਗਾ।


ਲੰਮੇ ਅਰਸੇ ਤੋਂ ਡੇਅ-ਨਾਈਟ ਟੈਸਟ ਫਾਰਮੈੱਟ ਦਾ ਵਿਰੋਧ ਕਰ ਰਿਹਾ ਭਾਰਤ ਹਰ ਹਾਲ ਵਿਚ ਗੁਲਾਬੀ ਗੇਂਦ ਨਾਲ ਵੀ ਆਪਣੀ ਬਾਦਸ਼ਾਹਤ ਸਾਬਤ ਕਰਨੀ ਚਾਹੇਗਾ। ਜੇਕਰ ਉਹ ਇੰਦੌਰ ਵਿਚ ਜਿੱਤ ਦਰਜ ਕਰਦਾ ਹੈ ਤਾਂ ਉਸ ਦਾ ਅਗਲੇ ਮੈਚ ਤੋਂ ਪਹਿਲਾਂ ਹੌਸਲਾ ਉੱਚਾ ਜ਼ਰੂਰ ਹੋਵੇਗਾ। ਭਾਰਤੀ ਟੀਮ ਨੇ ਆਪਣੀ ਪਿਛਲੀ ਟੈਸਟ ਸੀਰੀਜ਼ ਵਿਚ ਦੱਖਣੀ ਅਫਰੀਕਾ 'ਤੇ ਕਲੀਨ ਸਵੀਪ ਦਰਜ ਕੀਤੀ ਸੀ, ਜਦਕਿ ਬੰਗਲਾਦੇਸ਼ ਨੂੰ ਆਪਣੇ ਪਿਛਲੇ ਇਕੋ-ਇਕ ਟੈਸਟ ਮੁਕਾਬਲੇ ਵਿਚ ਅਫਗਾਨਿਸਤਾਨ ਵਰਗੀ ਘੱਟ ਤਜਰਬੇਕਾਰ ਟੀਮ ਕੋਲੋਂ ਹਾਰ ਝੱਲਣੀ ਪਈ ਸੀ। ਉਤਰਾਅ-ਚੜ੍ਹਾਅ ਦੇ ਦੌਰ 'ਚੋਂ ਲੰਘ ਰਹੀ ਬੰਗਲਾਦੇਸ਼ੀ ਟੀਮ ਲਈ ਇਸ ਮੈਚ ਵਿਚ ਉਸ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਕਮੀ ਨੂੰ ਭਰਨਾ ਵੀ ਚੁਣੌਤੀ ਹੋਵੇਗਾ, ਜਿਸ 'ਤੇ ਫਿਕਸਿੰਗ ਦੀ ਆਈ. ਸੀ. ਸੀ. ਨੂੰ ਜਾਣਕਾਰੀ ਨਾ ਦੇਣ ਦੇ ਮਾਮਲੇ ਵਿਚ 2 ਸਾਲ ਦਾ ਬੈਨ ਲੱਗਾ ਹੈ।

ਉਸ ਦੀ ਗੈਰ-ਮੌਜੂਦਗੀ ਵਿਚ ਮੋਮੀਨੁਲ ਹੱਕ ਨੂੰ ਕਪਤਾਨੀ ਸੌਂਪੀ ਗਈ ਹੈ। ਭਾਰਤ ਲਈ ਇਸ ਸੀਰੀਜ਼ ਦਾ ਨਤੀਜਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਉਸ ਦੇ ਅੰਕਾਂ ਨੂੰ ਵੀ ਪ੍ਰਭਾਵਿਤ ਕਰੇਗਾ, ਜਿਸ ਵਿਚ ਉਹ ਅਜੇ ਹੋਰ ਟੀਮਾਂ ਦੀ ਤੁਲਨਾ ਵਿਚ ਕਾਫੀ ਮਜ਼ਬੂਤ ਸਥਿਤੀ ਵਿਚ ਹੈ। ਭਾਰਤੀ ਟੀਮ ਇਸ ਫਾਰਮੈੱਟ ਦੀ ਸਭ ਤੋਂ ਮਜ਼ਬੂਤ ਟੀਮ ਆਪਣੇ ਧਾਕੜ ਖਿਡਾਰੀਆਂ ਦੀ ਵਜ੍ਹਾ ਨਾਲ ਹੈ, ਜਿਸ ਵਿਚ ਕਪਤਾਨ ਵਿਰਾਟ, ਉਪ-ਕਪਤਾਨ ਅਜਿੰਕਯ ਰਹਾਨੇ ਅਤੇ ਚੇਤੇਸ਼ਵਰ ਪੁਜਾਰਾ, ਰੋਹਿਤ ਸ਼ਰਮਾ ਉਸ ਦੇ ਸਭ ਤੋਂ ਵੱਡੇ ਸਕੋਰਰ ਹਨ।

ਦੂਜੇ ਪਾਸੇ ਬੰਗਲਾਦੇਸ਼ੀ ਕਪਤਾਨ ਮੋਮਿਨੁਲ ਦਾ ਤਜਰਬਾ ਭਾਰਤੀ ਖਿਡਾਰੀਆਂ ਸਾਹਮਣੇ ਕਾਫੀ ਫਿੱਕਾ ਲੱਗਦਾ ਹੈ, ਜਿਨ੍ਹਾਂ ਨੇ ਹੁਣ ਤੱਕ ਆਪਣੇ ਕਰੀਅਰ ਦੇ 36 ਟੈਸਟਾਂ ਵਿਚ ਸਿਰਫ 2613 ਦੌੜਾਂ ਹੀ ਬਣਾਈਆਂ ਹਨ। ਇਨ੍ਹਾਂ ਵਿਚ ਸਿਰਫ 8 ਸੈਂਕੜੇ ਲੱਗ ਸਕੇ ਹਨ। ਉਥੇ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ 82 ਟੈਸਟਾਂ ਵਿਚ 7066 ਦੌੜਾਂ ਦਰਜ ਹਨ, ਜਿਨ੍ਹਾਂ ਵਿਚ 26 ਸੈਂਕੜੇ ਸ਼ਾਮਲ ਹਨ। ਖੁਦ ਮੋਮਿਨੁਲ ਵੀ ਕਹਿ ਚੁੱਕਾ ਹੈ ਕਿ ਉਹ ਮੰਨਦਾ ਹੈ ਕਿ ਵਿਰਾਟ ਦੁਨੀਆ ਦਾ ਮੌਜੂਦਾ ਸਰਵਸ੍ਰੇਸ਼ਠ ਬੱਲੇਬਾਜ਼ ਹੈ। ਉਸ ਦੀ ਟੀਮ ਖਿਲਾਫ ਉਤਰਨਾ ਚੁਣੌਤੀਪੂਰਨ ਹੋਵੇਗਾ।

ਪਲੇਇੰਗ ਇਲੈਵਨ

ਭਾਰਤ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਬੰਗਲਾਦੇਸ਼: ਮੋਮੀਨੁਲ ਹੱਕ (ਕਪਤਾਨ), ਇਮਰੂਲ ਕਾਯੇਸ, ਸ਼ਾਦਮਾਨ ਇਸਲਾਮ, ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮੁਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਮੇਂਹਦੀ ਹਸਨ, ਤਾਜੁਲ ਇਸਲਾਮ, ਅਬੁ ਜਾਇਦ, ਇਬਾਦਤ ਹੁਸੈਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.