Breaking News :

18 ਦਸੰਬਰ ਨੂੰ ਹੋਵੇਗੀ IPL ਦੀ ਨੀਲਾਮੀ

04 ਦਸੰਬਰ - ਵਿਕਰਮ ਸਹਿਜਪਾਲ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2019 ਤੋਂ ਪਹਿਲਾਂ ਖਿਡਾਰੀਆਂ ਦੀ ਨੀਲਾਮੀ 18 ਦਸੰਬਰ ਨੂੰ ਜੈਪੁਰ ‘ਚ ਹੋਵੇਗੀ। ਬੀ. ਸੀ. ਸੀ. ਆਈ. ਨੇ ਇਹ ਐਲਾਨ ਕੀਤਾ। ਇਹ ਨੀਲਾਮੀ ਇਕ ਦਿਨ ਦੀ ਹੋਵੇਗੀ। ਇਸ ਦੇ ਆਯੋਜਨ ਸਥਾਨ ‘ਚ ਵੀ ਬਦਲਾਅ ਕੀਤਾ ਗਿਆ ਹੈ ਤੇ ਇਹ ਬੈਂਗਲੁਰੂ ਦੀ ਥਾਂ ਜੈਪੁਰ ‘ਚ ਹੋਵੇਗੀ। ਸਿਰਫ 70 ਖਿਡਾਰੀਆਂ ਨੂੰ ਨੀਲਾਮੀ ‘ਚ ਜਗ੍ਹਾ ਦਿੱਤੀ ਗਈ ਹੈ, ਜਿਸ ‘ਚ 50 ਭਾਰਤੀ ਤੇ 20 ਵਿਦੇਸ਼ੀ ਖਿਡਾਰੀ ਸ਼ਾਮਲ ਹਨ। 8 ਟੀਮਾਂ ਕੋਲ ਨੀਲਾਮੀ ‘ਚ ਬੋਲੀ ਲਾਉਣ ਲਈ ਕੁਲ 145 ਕਰੋੜ 25 ਲੱਖ ਰੁਪਏ ਦੀ ਰਾਸ਼ੀ ਹੈ। ਆਮ ਚੋਣਾਂ ਦੇ ਨਾਲ ਜੇਕਰ ਤਰੀਕਾਂ ਦਾ ਟਕਰਾਅ ਹੁੰਦਾ ਹੈ ਤਾਂ 2019 ਆਈ. ਪੀ. ਐੱਲ. ਦੇ ਕੁਝ ਹਿੱਸੇ ਜਾਂ ਪੂਰੇ ਟੂਰਨਾਮੈਂਟ ਦਾ ਆਯੋਜਨ ਭਾਰਤ ਤੋਂ ਬਾਹਰ ਹੋ ਸਕਦਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.