Breaking News :

ਐਡੀਲੇਡ ਟੈਸਟ – ਆਸਟਰੇਲੀਆ ਦਾ ਪਹਿਲੀ ਪਾਰੀ ਵਿੱਚ ਸਕੋਰ 191/7 , ਭਾਰਤ ਮਜ਼ਬੂਤ

ਐਡੀਲੇਡ , 07 ਦਸੰਬਰ ( NRI MEDIA )

ਭਾਰਤ ਦੇ ਖਿਲਾਫ ਚਾਰ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 7 ਵਿਕਟਾਂ ਤੇ 191 ਦੌੜਾਂ ਬਣਾਈਆਂ ਹਨ ਜਿਸ ਵਿੱਚ ਟ੍ਰੇਵਿਸ ਹੈਡ ਦੇ ਅੱਧੇ ਸੈਂਕੜੇ ਦਾ ਯੋਗਦਾਨ ਹੈ , ਟ੍ਰੇਵਿਸ ਹੈਡ ਨੇ 61 ਅਤੇ ਮਿਸ਼ੇਲ ਸਟਾਰਕ ਅੱਠ ਦੌੜਾਂ ਬਣਾ ਕੇ ਨਾਬਾਦ ਹਨ , ਆਸਟ੍ਰੇਲੀਆ ਦਾ ਸਕੋਰ 6 ਵਿਕਟਾਂ ‘ਤੇ 127 ਦੌੜਾਂ ਸੀ,ਇਸ ਤੋਂ ਬਾਅਦ ਟਰੈਵਸ ਨੇ ਕਮਿੰਸ ਨਾਲ 50 ਦੌੜਾਂ ਦੀ ਸਾਂਝੇਦਾਰੀ ਕੀਤੀ |


ਭਾਰਤ ਵਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਰਹੇ , ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ. ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ. ਮੁਹੰਮਦ ਸ਼ਮੀ ਨੇ 16 ਓਵਰਾਂ ਵਿਚ 51 ਦੌੜਾਂ ਦਿੱਤੀਆਂ ਪਰ ਇਕ ਵੀ ਵਿਕਟ ਨਹੀਂ ਲੈ ਸਕੇ , ਭਾਰਤ ਦੀ ਪਹਿਲੀ ਪਾਰੀ 250 ਦੌੜਾਂ ਤੇ ਸਮਾਪਤ ਹੋਈ ਸੀ ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਆਧਾਰ ‘ਤੇ, ਭਾਰਤ ਅਜੇ ਵੀ 59 ਦੌੜਾਂ ਨਾਲ ਅੱਗੇ ਹੈ ਅਤੇ ਪਰ ਆਸਟ੍ਰੇਲੀਆ ਦੀਆਂ ਤਿੰਨ ਵਿਕਟਾਂ ਹਾਲੇ ਵੀ ਬਾਕੀ ਹਨ |


ਪਲੇਇੰਗ ਇਲੈਵਨ –



ਭਾਰਤ: ਵਿਰਾਟ ਕੋਹਲੀ (ਕਪਤਾਨ), ਕੇ ਐਲ ਰਾਹੁਲ, ਮੁਰਲੀ ਵਿਜੈ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿਸ਼ੀਭ ਪੰਤ, ਆਰ. ਅਸ਼ਵਿਨ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ


ਆਸਟ੍ਰੇਲੀਆ: ਟਿਮ ਪੇਨ (ਕਪਤਾਨ), ਮਾਰਕਿਸ ਹੈਰਿਸ, ਅਰੋਨ ਫਿੰਚ, ਉਸਮਾਨ ਖਵਾਜਾ, ਟ੍ਰਾਵਿਸ ਹੈਡ, ਸ਼ਾਨ ਮਾਰਸ਼, ਪੀਟਰ ਹੈਂਡਕੋਮ, ਨਾਥਨ ਲਿਓਨ, ਮਿਸ਼ੇਲ ਸਟਾਰਕ, ਪੈਟ ਕਮਿੰਸ, ਜੋਸ਼ ਹੇਜਲਵੁੱਡ


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.