• Sunday, September 15

Breaking News :

17 ਸਾਲਾਂ ਲੜਕੀ ਨਾਲ ਨੌਜਵਾਨਾਂ ਵਲੋਂ ਬਲਾਤਕਾਰ

17 ਸਾਲਾਂ ਲੜਕੀ ਨਾਲ ਨੌਜਵਾਨਾਂ ਵਲੋਂ ਬਲਾਤਕਾਰ

12 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡਿਸਕ (ਸਿਮਰਨ ਕੌਰ) : ਮੋਗਾ ਦੇ ਇੱਕ ਪਿੰਡ 'ਚ ਘਰ ਜਾ ਰਹੀ 17 ਸਾਲਾਂ ਲੜਕੀ ਨੂੰ ਦੋ ਨੌਜਵਾਨਾਂ ਨੇ ਰਸਤੇ 'ਚ ਅਗਵਾ ਕਰਕੇ ਇੱਕ ਖੂਫ਼ੀਆ ਜਗ੍ਹਾ ਤੇ ਲਿਜਾ ਕਿ ਉਸਦੇ ਨਾਲ ਗੈਂਗਰੇਪ ਕੀਤਾ | ਜਾਣਕਾਰੀ ਮਿਲਣ 'ਤੇ ਜੱਦ ਪੀੜਤ ਦੀ ਮਾਂ ਉਸਨੂੰ ਬਚਾਉਣ ਗਈ ਤਾ ਉਸਨੂੰ ਡੰਡੇ ਨਾਲ ਮਾਰਿਆ ਗਿਆ | ਮੌਕੇ 'ਤੇ ਪੀੜਤ ਦੀ ਮਾਂ ਨੇ ਰੋਲ ਪਾ ਦਿੱਤਾ ਤਾ ਦੋਸ਼ੀ ਮੌਕੇ 'ਤੇ ਓਥੋਂ ਦੀ ਫਰਾਰ ਹੋ ਗਏ | ਪੀੜਤ ਨਾਬਾਲਗ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਮੈਡੀਕਲ ਕਰਵਾਇਆ ਗਿਆ | ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ |


ਉਥੇ ਹੀ ਪੀੜਤਾ ਨੇ ਪੁਲਿਸ ਨਾਲ ਗਲਬਾਤ ਕਰਦੇ ਸਮੇਂ ਦੱਸਿਆ ਕਿ ਉਸ ਨੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਉਹ ਘਰ ਹੀ ਰਹਿੰਦੀ ਹੈ | ਘਰ ਤੋਂ ਕੁਝ ਦੂਰੀ 'ਤੇ ਚਾਚਾ ਦੇ ਘਰ ਤੋਂ ਪਾਣੀ ਲੈਣ ਜਾ ਰਹੀ ਸੀ | ਰਸਤੇ ਵਿਚ ਦੋ ਨੌਜਵਾਨਾਂ ਨੇ ਉਸ ਦੀ ਬਾਂਹ ਫੜ ਡਰਾ ਧਮਕਾ ਕੇ ਉਸ ਨੂੰ ਇੱਕ ਨੌਜਵਾਨ ਦੇ ਘਰ ਲੈ ਗਏ | ਉਥੇ ਉਨ੍ਹਾਂ ਦਾ ਤੀਜਾ ਦੋਸਤ ਵੀ ਆ ਗਿਆ | ਇਸ ਤੋਂ ਬਾਅਦ ਦੋ ਨੌਜਵਾਨਾਂ ਨੇ ਉਸ ਲੜਕੀ ਦਾ ਬਲਾਤਕਾਰ ਕੀਤਾ |


ਘਟਨਾ ਤੋਂ ਬਾਅਦ ਪੀੜਤ ਦੇ ਪਰਿਵਾਰ ਵਾਲੇ ਨੌਜਵਾਨਾਂ ਦੇ ਘਰ ਪਹੁੰਚੇ | ਨੌਜਵਾਨ ਦੇ ਪਰਿਵਾਰ ਨੇ ਉਸ ਦੀ ਮਾਂ ਦੀ ਡੰਡਿਆਂ ਨਾਲ ਮਾਰਕੁੱਟ ਕੀਤੀ ਤੇ ਘਰ ਤੋਂ ਬਾਹਰ ਧੱਕਾ ਦੇ ਕੇ ਡੇਗ ਦਿੱਤਾ | ਲੋਕਾਂ ਦਾ ਰੌਲਾ ਸੁਣ ਕੇ ਉਕਤ  ਲੋਕ ਉਥੋਂ ਭੱਜ ਗਏ। ਲੜਕੀ ਦੀ ਹਾਲਤ ਵਿਗੜਨ 'ਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ | ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.