Breaking News :

ਕਰਤਾਰਪੁਰ ‘ਚ ਦੁਕਾਨ ਅੰਦਰ ਬੈਠੇ ਨੌਜਵਾਨ ਦਾ ਗੋਲੀਅਾਂ ਮਾਰ ਕੇ ਕਤਲ , ਹਮਲਾਵਰ ਫਰਾਰ

ਕਰਤਾਰਪੁਰ, 8 ਦਸੰਬਰ,    ( ਵਿਜੈ ਕੁਮਾਰ)-

ਕਰਤਾਰਪੁਰ ਵਿੱਚ ਦੇਰ ਸ਼ਾਮ ਇਕ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 35 ਸਾਲਾ ਡਿੰਪਲ ਪੁੱਤਰ ਮਨਜਿੰਦਰ ਸਿੰਘ ਜੋ ਕਿ ਗੰਗਸਰ ਬਜਾਰ ਚ ਸਾਈਂ ਆਰਟ ਗੈਲਰੀ ਨਾਮੀ ਇਕ ਦੁਕਾਨ ਕਰਦਾ ਸੀ।


ਅੱਜ ਸ਼ਾਮ ਤਕਰੀਬਨ 7-40 ਵਜੇ ਇਕ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀ ਉਸ ਦੀ ਦੁਕਾਨ ਅੱਗੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਮੋਟਰਸਾਈਕਲ ਸਵਾਰਾਂ ਵਿਚੋਂ ਇਕ ਵਿਅਕਤੀ ਉੱਤਰ ਕੇ ਉਸ ਦੀ ਦੁਕਾਨ ਅੰਦਰ ਗਿਆ।ਓਧਰ ਦੁਕਾਨਦਾਰ ਨੂੰ ਸ਼ਰ੍ਹੇਆਮ ਇਸ ਤਰ੍ਹਾਂ ਗੋਲੀਆਂ ਮਾਰ ਕੇ ਫਰਾਰ ਹੋ ਜਾਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
 ਸ਼ੁੱਕਰਵਾਰ ਸ਼ਾਮ ਨੂੰ ਇੱਕ ਦੁਕਾਨਦਾਰ ਨੂੰ ਨਕਾਬਪੋਸ਼ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਕਰਤਾਰਪੁਰ ਦੇ ਗੰਗਸਰ ਬਜ਼ਾਰ ਵਿੱਚ ਸ਼ੀਤਲਾ ਮਾਤਾ ਮੰਦਰ ਕੋਲ ਡਿੰਪਲ ਗੱਡੀਆਂ ਦੀ ਨੰਬਰ ਪਲੇਟ ਬਨਾਉਣ ਦਾ ਕੰਮ ਕਰਦਾ ਸੀ। ਸ਼ਾਮ ਨੂੰ ਉਹ ਕੰਪਿਉਟਰ ‘ਤੇ ਕੁੱਝ ਕੰਮ ਕਰ ਰਿਹਾ ਸੀ ਕਿ ਨਕਾਬਪੋਸ਼ ਹਮਲਾਵਰ ਦੁਕਾਨ ‘ਚ ਵੜਿਆ ਅਤੇ ਡਿੰਪਲ ‘ਤੇ ਫਾਈਰਿੰਗ ਕਰ ਦਿੱਤੀ। ਦੁਕਾਨ ਵਿੱਚ ਮੌਜੂਦ ਦੂਜੇ ਕਰਮਚਾਰੀ ਨੇ ਭੱਜ ਕੇ ਆਪਣੀ ਜਾਣ ਬਚਾਈ। ਸਾਹਮਣੇ ਆਈ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਨੇ ਸਿਰਫ ਛੇ ਸੈਕੰਡ ‘ਚ ਡਿੰਪਲ ਨੂੰ ਚਾਰ ਗੋਲੀਆਂ ਮਾਰੀਆਂ ਅਤੇ ਭੱਜ ਗਿਆ। ਜ਼ਖਮੀ ਹਾਲਤ ‘ਚ ਡਿੰਪਲ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡਿੰਪਲ ‘ਤੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਸ ਮੁਤਾਬਕ ਮਿ੍ਤਕ ਡਿੰਪਲ ਤੇ ਵੀ ਜਲੰਧਰ ਤੇ ਲੁਧਿਅਾਣਾ ਚ ਲੜਾੲੀ ਝਗੜੇ ਦੇ ਮਾਮਲੇ ਦਰਜ ਸਨ  ਇਸ ਮਾਮਲੇ ‘ਚ ਜਲਦ ਕੋਈ ਖੁਲਾਸਾ ਹੋਣ ਦੀ ਉਮੀਦ ਹੈ।

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.