Breaking News :

ਨਿਊਜ਼ੀਲੈਂਡ 'ਚ ਖੂਨੀ ਖੇਡ ਖੇਲਣ ਵਾਲੇ ਬ੍ਰੇਂਟਨ ਟੈਰੰਟ ਨੇ ਪਾਕਿਸਤਾਨ ਦੀ ਕੀਤੀ ਤਾਰੀਫ਼

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਦੀ 2 ਮਸਜ਼ਿਦਾਂ 'ਚ 49 ਲੋਕਾਂ ਦੇ 'ਲਾਈਵ ਮਰਡਰ' ਨਾਲ ਦੁਨੀਆਭਰ 'ਚ ਲੋਕ ਸਹਿਮ ਗਏ ਹਨ। ਮੁੱਖ ਦੋਸ਼ੀ ਆਸਟਰੇਲੀਆ ਦਾ ਰਹਿਣ ਵਾਲਾ 28 ਸਾਲਾਂ ਦਾ ਬ੍ਰੇਂਟਨ ਟੈਰੰਟ ਹੈ। ਇਸ ਦਰਿੰਦੇ ਨੇ ਆਪਣੀ ਕਰਤੂਤ ਨੂੰ ਦੁਨੀਆ ਨੂੰ ਦਿਖਾਉਣ ਲਈ ਪੂਰੇ 17 ਮਿੰਟ ਤੱਕ ਫੇਸਬੁੱਕ ਲਾਈਵ ਵੀ ਕੀਤਾ ਸੀ। ਯੁੱਧ ਦੀ ਕਿਸੀ ਫਿਲਮ ਸੀਨ ਦੀ ਤਰ੍ਹਾਂ ਮਸਜ਼ਿਦ 'ਚ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਹੈ ਅਤੇ ਇੱਥੋਂ-ਉੱਧਰ ਲਾਸ਼ਾਂ ਵਿਛ ਜਾਂਦੀਆਂ ਹਨ। ਟੈਰੰਟ ਆਸਟੇਰੀਆ ਦੇ ਨਿਊ ਸਾਊਥ ਵੇਲਸ ਦਾ ਰਹਿਣ ਵਾਲਾ ਹੈ। 


ਖੂਨੀ ਖੇਡ ਤੋਂ ਪਹਿਲਾਂ ਉਸ ਨੇ ਆਪਣੇ ਨਾਪਾਕ ਇਰਾਦੇ ਦਾ ਜ਼ਿਕਰ ਕਰਦੇ ਹੋਏ 73 ਪੇਜ਼ ਦਾ ਇਕ ਮੈਨੀਫੇਸਟੋ ਵੀ ਲਿਖਿਆ ਸੀ, ਜਿਸ ਦਾ ਸਿਰਲੇਖ ਹੈ-ਦ ਗ੍ਰੇਟ ਰਿਪਲੇਸਮੈਂਟ ਯਾਨੀ ਮਹਾਨ ਬਦਲਾਅ। ਇਸ 'ਚ ਟੈਰੰਟ ਨੇ ਖੁਦ ਨੂੰ ਇਕ ਸਾਧਾਰਨ ਖੇਤਰ ਇਨਸਾਨ ਦੱਸਿਆ ਹੈ। ਇਕ ਰਿਪੋਰਟ ਦੇ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਮੁੱਖ ਦੋਸ਼ੀ ਨੇ ਨਾਰਥ ਕੋਰੀਆ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀ ਸਨ ਅਤੇ ਇਸ ਦੌਰਾਨ ਉਸ ਦੇ ਅਨੁਭਵਾਂ ਨੇ ਉਸ ਨੂੰ 'ਮੌਤ ਦਾ ਸੌਦਾਗਰ' ਬਣਾ ਦਿੱਤਾ।


49 ਮੌਤਾਂ ਦੇ ਇਸ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਬਿਟਕੁਆਇਨ ਟ੍ਰੇਡਿੰਗ ਨਾਲ ਕਾਫੀ ਪੈਸੇ ਬਣਾਏ ਅਤੇ ਉਸ ਤੋਂ ਬਾਅਦ 2011 'ਚ ਦੁਨੀਆ ਦੀ ਸੈਰ 'ਤੇ ਨਿਕਲ ਗਿਆ। ਉਸ ਨੇ ਨਾਰਥ ਕੋਰੀਆ, ਪਾਕਿਸਤਾਨ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ। ਟੈਰੰਟ ਨੂੰ ਜਾਨਣ ਵਾਲੀ ਇਕ ਮਹਿਲਾ ਨੇ ਦੱਸਿਆ ਕਿ ਪਰਸਨਲ ਟ੍ਰੇਨਰ ਦੇ ਤੌਰ 'ਤੇ ਕੰਮ ਕਰਦੇ ਹੋਏ ਸਮੇ ਉਹ ਵਧੀਆ ਆਦਮੀ ਦਿਖਦਾ ਸੀ। ਅਜਿਹਾ ਲੱਗਦਾ ਹੈ ਕਿ ਯਾਤਰਾਵਾਂ ਦੌਰਾਨ ਹੀ ਅਜਿਹਾ ਕੁਝ ਹੋਇਆ ਜਿਸ ਨਾਲ ਉਹ ਕੱਟੜਪੰਥੀ ਬਣ ਗਿਆ।


ਪਾਕਿਸਤਾਨ ਇਕ ਚੰਗੀ ਜਗ੍ਹਾ

ਟੈਰੰਟ ਨੇ ਆਪਣੇ ਇਕ ਫੇਸਬੁੱਕ ਮੈਸੇਜ 'ਚ ਪਾਕਿਸਤਾਨ ਦੀ ਯਾਤਰਾ ਦਾ ਵੀ ਜ਼ਿਕਰ ਕੀਤਾ। ਉਸ ਨੇ ਲਿਖਿਆ ਹੈ ਕਿ 'ਇਕ ਚੰਗੀ ਜਗ੍ਹਾ ਜਿੱਥੇ ਦੁਨੀਆ ਦੇ ਕਾਫੀ ਵਧੀਆ ਅਤੇ ਉਦਾਰ ਲੋਕ ਰਹਿੰਦੇ ਹਨ। ਆਪਣੇ ਮੈਨਿਊਫੇਸਟੋ 'ਚ ਟੈਰੰਟ ਨੇ ਕਿਹਾ ਹੈ ਕਿ ਉਸ ਨੇ ਦੋ ਸਾਲ ਪਹਿਲਾਂ ਹੀ ਹਮਲੇ ਦੀ ਸਾਜਿਸ਼ ਰਚੀ ਸੀ ਪਰ ਫਾਈਨਲ ਲੋਕੇਸ਼ਨ 3 ਮਹੀਨੇ ਪਹਿਲਾਂ ਚੁਣਿਆ। ਮੁੱਖ ਦੋਸ਼ੀ ਨੇ ਲਿਖਿਆ ਹੈ ਕਿ ਉਸ ਨੇ ਪਹਿਲਾਂ ਇਕ-ਦੂਜੇ ਮਸਜ਼ਿਦ ਨੂੰ ਟਾਰਗੇਟ ਦੀ ਯੋਜਨਾ ਬਣਾਈ ਸੀ ਪਰ ਬਾਅਦ 'ਚ ਅਲ ਨੂਰ ਅਤੇ ਦੂਜੀ ਮਸਜ਼ਿਦ ਨੂੰ ਚੁਣਿਆ ਕਿਉਂਕਿ ਉੱਥੇ ਜ਼ਿਆਦਾ 'ਘੁਸਪੈਠੀਏ' ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.