• Sunday, July 21

Breaking News :

ਅੰਮ੍ਰਿਤਸਰ ਤੋਂ ਪਾਕਿਸਤਾਨ ਦਾ ਜਾਸੂਸ ਕੀਤਾ ਗਿਆ ਗਿਰਫ਼ਤਾਰ

ਅੰਮ੍ਰਿਤਸਰ , 16 ਮਾਰਚ ( NRI MEDIA )

ਅੰਮ੍ਰਿਤਸਰ ਵਿੱਚ ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਹਨ , ਮਿਲਟਰੀ ਇੰਜੀਨੀਅਰਿੰਗ ਸੇਵਾ ਵਿਚ ਕੰਮ ਕਰਦੇ ਇਲੈਕਟ੍ਰੀਸ਼ੀਅਨ ਨੂੰ ਭਾਰਤੀ ਖੁਫੀਆ ਏਜੰਸੀ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ ,ਦੱਸਿਆ ਜਾ ਰਿਹਾ ਹੈ ਕਿ  ਇਹ ਵਿਅਕਤੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ , ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੇ ਦੋਸ਼ੀ ਦੇ ਕਬਜ਼ੇ ਵਿੱਚੋ ਦੋ ਮੋਬਾਈਲ, ਚਾਰ ਸਿਮ ਕਾਰਡ, ਲੈਪਟਾਪ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ , ਦੋਸ਼ੀ ਉੱਤੇ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ |


ਫੜਿਆ ਗਿਆ ਦੋਸ਼ੀ ਰਾਮ ਕੁਮਾਰ ਜਲੰਧਰ ਕੈਂਟ ਵਿਚ ਮਿਲਟਰੀ ਇੰਜੀਨੀਅਰ ਸੇਵਾਵਾਂ (ਐਮਈਐਸ) ਵਿਚ ਇਕ ਇਲੈਕਟ੍ਰੀਸ਼ੀਅਨ ਹੈ , ਇਸਦੇ ਕਰਨ ਹੀ ਉਹ ਕਈ ਗੁਪਤ ਫੌਜੀ ਜਾਣਕਾਰੀ ਅਤੇ ਸੀਨੀਅਰ ਫੌਜੀ ਅਫਸਰਾਂ ਦੇ ਸੰਪਰਕ ਵੀ ਜਾਂਦਾ ਹੈ , ਹੁਣ ਖੁਫੀਆ ਏਜੰਸੀਆਂ ਪਤਾ ਕਰ ਰਹੀਆਂ ਹਨ ਕਿ ਦੋਸ਼ੀ ਦੇ ਨਾਲ ਹੋਰ ਕਿੰਨੇ ਸੰਬੰਧਤ ਮੈਂਬਰ ਸ਼ਾਮਲ ਹਨ |

ਇਕ ਪੁਲਿਸ ਦੇ ਬੁਲਾਰੇ ਅਨੁਸਾਰ ਰਾਮ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਪਾਕਿਸਤਾਨੀ ਹੈਂਡਲਰ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਦੇਣ ਦੀ ਗੱਲ ਮੰਨੀ ਹੈ , ਜਾਣਕਾਰੀ ਪ੍ਰਦਾਨ ਕਰਨ ਤੋਂ ਇਲਾਵਾ ਉਸ ਨੇ  ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਮਿਲਟਰੀ ਅਫ਼ਸਰਾਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਏ , ਸ਼ੁਰੂਆਤੀ ਜਾਂਚ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ 2013 ਤੋਂ ਜਲੰਧਰ ਛਾਉਣੀ ਵਿਚ ਐਮਈਜ਼ ਦੇ ਨਾਲ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ , ਉਸਨੇ ਪਾਕਿਸਤਾਨ ਨੂੰ ਜਾਣਕਾਰੀ ਬਦਲੇ ਪੈਸੇ ਲੈਣ ਦੀ ਗੱਲ ਵੀ ਕਬੂਲੀ ਹੈ |

ਸ਼ੁੱਕਰਵਾਰ ਦੀ ਸ਼ਾਮ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਅੰਮ੍ਰਿਤਸਰ ਨੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਦੋਸ਼ੀ ਰਾਮ ਕੁਮਾਰ ਨੂੰ ਪੇਸ਼ ਕੀਤਾ ਹੈ , ਜਿਥੇ ਅਦਾਲਤ ਨੇ ਦੋਸ਼ੀ ਨੂੰ 19 ਮਾਰਚ ਤਕ ਰਿਮਾਂਡ 'ਤੇ ਭੇਜ ਦਿੱਤਾ ਹੈ , ਇਸ ਸਬੰਧੀ ਇਕ ਕੇਸ ਅਮ੍ਰਿਤਸਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਿਚ ਦਰਜ ਕੀਤਾ ਗਿਆ ਸੀ , ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਜਲਦ ਹੀ ਵੱਡੇ ਖੁਲਾਸੇ ਹੋ ਸਕਦੇ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.