• Friday, July 19

ਸ਼ਾਹਕੋਟ ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ ਦੋ ਲੁਟੇਰਿਆ ਨੂੰ ਇੱਕ ਮੋਟਰਸਾਈਕਲ ਸਮੇਤ ਕੀਤਾ ਕਾਬੂ

ਸ਼ਾਹਕੋਟ , 16 ਮਾਰਚ (ਲਖਵੀਰ ਸਾਬੀ)

ਨਵਜੋਤ ਸਿੰਘ ਮਾਹਲ, ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ, ਸ੍ਰ. ਰਾਜਵੀਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰ. ਲਖਵੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ ਦੋ ਲੁਟੇਰਿਆ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਲਖਵੀਰ ਸਿੰਘ ਨੇ ਦੱਸਿਆ ਕਿ ਬੀਤੀ 12 ਮਾਰਚ ਨੂੰ ਸ਼ਾਮ ਕਰੀਬ 7 ਵਜੇ ਦਰਸ਼ਨਾ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 6 ਸਿਵਲ ਹਸਪਤਾਲ ਰੋਡ ਸ਼ਾਹਕੋਟ ਪਾਸੋ ਇੱਕ ਲੁਟੇਰਾ ਅਸ਼ੋਕ ਜਨਰਲ ਸਟੋਰ ਨਜ਼ਦੀਕ ਨਿੰਮਾ ਵਾਲਾ ਸਕੂਲ ਇੰਪਲਾਈਜ਼ ਕਲੌਨੀ ਸ਼ਾਹਕੋਟ ਦੇ ਬਾਹਰੋ ਪਰਸ ਝਟਕ ਕੇ ਆਪਣੇ ਦੋ ਹੋਰਨਾਂ ਸਾਥੀਆਂ ਸਮੇਤ ਮੋਟਰਸਾਈਕਲ ’ਤੇ ਫਰਾਰ ਹੋ ਗਿਆ ਸੀ।


ਉਨਾਂ ਦੱਸਿਆ ਕਿ ਪਰਸ ਵਿੱਚ ਕਰੀਬ ਦੋ ਸੌ ਰੁਪਏ ਦੀ ਨਕਦੀ ਅਤੇ ਇੱਕ ਸੈਮਸੰਗ ਕੰਪਨੀ ਦਾ ਜੇ-2 ਮੋਬਾਇਲ ਫੋਨ ਸੀ। ਉਨਾਂ ਦੱਸਿਆ ਕਿ ਇਸ ਵਾਰਦਾਤ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 37 ਮਿਤੀ 12-03-19 ਜ਼ੁਰਮ 379-ਬੀ ਆਈ.ਪੀ.ਸੀ. ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇੰਸਪੈਕਟਰ ਪਵਿੱਤਰ ਸਿੰਘ ਐੱਸ.ਐੱਚ.ਓ. ਥਾਣਾ ਸ਼ਾਹਕੋਟ ਅਤੇ ਏ.ਐੱਸ.ਆਈ. ਬਲਕਾਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਕਿ ਪੁਲਿਸ ਟੀਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦ ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਕੰਨੀਆ ਕਲਾਂ ਮੋੜ ਪਿੰਡ ਨੰਗਲ ਅੰਬੀਆ (ਸ਼ਾਹਕੋਟ) ਤੋਂ ਮੁਲਜ਼ਮ ਸਿਮਰਜੀਤ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਅਤੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਰਸ਼ਪਾਲ ਸਿੰਘ ਦੋਵੇਂ ਵਾਸੀ ਪਿੰਡ ਬਾਹਮਣੀਆ ਥਾਣਾ ਸ਼ਾਹਕੋਟ ਨੂੰ ਸਮੇਤ ਮੋਟਰਸਾਈਕਲ ਨੰਬਰ ਪੀ.ਬੀ.08-ਡੀ.ਏ.-6768 ਹੀਰੋ ਹਾਂਡਾ ਸਪਲੈਂਡਰ ਸਮੇਤ ਕਾਬੂ ਕਰ ਲਿਆ।

ਉਨਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਉਨਾਂ ਮੰਨਿਆ ਕਿ ਉਨਾਂ ਸ਼ਾਹਕੋਟ ਵਿਖੇ ਬੀਤੀ 12 ਮਾਰਚ ਨੂੰ ਸ਼ਾਮ 7 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਤਿੰਨ ਜਾਣੇ ਸਨ। ਉਨਾਂ ਦੱਸਿਆ ਕਿ ਇਨਾਂ ਦਾ ਤੀਜਾ ਸਾਥੀ ਪਵਨ ਲਾਲ ਪੁੱਤਰ ਗੁਰਦਿਆਲ ਵਾਸੀ ਬਾਹਮਣੀਆ ਅਜੇ ਫਰਾਰ ਹੈ, ਜਿਸ ਨੂੰ ਜਲਦੀ ਗਿ੍ਰਫਤਾਰ ਕਰਨ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋ ਲੁੱਟ-ਖੋਹ ਦੀਆ ਕੀਤੀਆ ਵਾਰਦਾਤਾਂ ਬਾਰੇ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਆਸ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.