Breaking News :

ਸ਼ਮਸ਼ਾਨਘਾਟ ਦੇ ਚੌਕੀਦਾਰ ਦਾ ਕਤਲ ਖ਼ੂਨ ਨਾਲ ਲਥਪਥ ਪਈ ਮਿਲੀ ਲਾਸ਼

ਪਟਿਆਲਾ (ਚਾਹਲ) : ਘਲੋੜੀ ਗੇਟ ਵਿਖੇ ਸਥਿਤ ਸ਼ਮਸ਼ਾਨਘਾਟ ਦੇ ਚੌਕੀਦਾਰ ਦਾ ਕਤਲ ਹੋ ਗਿਆ ਹੈ। ਸੋਮਵਾਰ ਦੀ ਸਵੇਰ ਕਮਰੇ ਵਿਚ ਚੌਕੀਦਾਰ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਮਿਲੀ ਹੈ। ਫਿਲਹਾਲ ਥਾਣਾ ਕੋਤਵਾਲੀ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਓਮ ਪ੍ਰਕਾਸ਼ (70 ਸਾਲ) ਕਰੀਬ 20 ਸਾਲ ਤੋਂ ਘਲੋੜੀ ਗੇਟ ਸ਼ਮਸ਼ਾਨਘਾਟ ਵਿਚ ਚੌਕੀਦਾਰੀ ਕਰਦਾ ਸੀ ਤੇ ਇਥੇ ਹੀ ਇਕ ਕਮਰੇ ਵਿਚ ਰਹਿ ਰਿਹਾ ਸੀ। ਸੋਮਵਾਰ ਦੀ ਸਵੇਰ ਕਮਰੇ ਵਿਚ ਚੌਕੀਦਾਰ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ ਹੈ ਜਿਸ ਦੀ ਸੂਚਨਾ ਇਥੇ ਆਏ ਕੁਝ ਲੋਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ। 


ਥਾਣਾ ਕੋਤਵਾਲੀ ਪੁਲਿਸ ਟੀਮ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਕੋਈ ਸਬੂਤ ਨਹੀਂ ਮਿਲ ਸਕਿਆ ਹੈ। ਐਸਪੀ ਸਿਟੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਓਮ ਪ੍ਰਕਾਸ਼ ਸਨੌਰ ਦਾ ਰਹਿਣ ਵਾਲਾ ਹੈ ਜੋਕਿ ਸ਼ਮਸ਼ਾਨਘਾਟ ਵਿਚ ਚੌਕੀਦਾਰੀ ਕਰਦਾ ਸੀ। ਬੀਤੀ ਰਾਤ ਅਣਪਛਾਤਿਆਂ ਵਲੋਂ ਓਮ ਪ੍ਰਕਾਸ਼ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਕਿਸਨੇ ਤੇ ਕਿਉਂ ਕੀਤਾ ਇਸ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.