• Friday, July 19

ਮੋਹਾਲੀ ਹਵਾਈ ਅੱਡੇ ਉੱਤੇ ਐਨਾਰੀਆਈ ਕੋਲੋਂ ਹਜ਼ਾਰਾਂ ਡਾਲਰ ਬਰਾਮਦ

ਮੋਹਾਲੀ , 19 ਮਾਰਚ ( NRI MEDIA )

ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਏਜੰਸੀਆਂ ਨੂੰ ਵਿਦੇਸ਼ੀ ਕਰੰਸੀ ਫੜਨ ਵਿੱਚ ਵੱਡੀ ਸਫਲਤਾ ਮਿਲੀ ਹੈ , ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਕਰਮੀਆਂ ਨੇ ਇਕ ਐਨਾਰੀਆਈ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਕਰੰਸੀ ਫੜੀ ਹੈ ,ਹਰਮੋਹਨ ਗਰੇਵਾਲ ਨਾਮ ਦੇ ਐਨਾਰੀਆਈ ਦੇ ਸੂਟਕੇਸ ਦੀ ਤਲਾਸ਼ੀ ਦੌਰਾਨ  29,100 ਕੈਨੇਡੀਅਨ ਡਾਲਰ ਬਰਾਮਦ ਹੋਏ ਹਨ , ਭਾਰਤੀ ਕਰੰਸੀ ਦੇ ਮੁਤਾਬਕ ਇਸ ਦੀ ਕੀਮਤ 15 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ , ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਰੰਸੀ ਨੂੰ ਇਨਕਮ ਟੈਕਸ ਟੀਮ ਨੂੰ ਸੌਂਪ ਦਿੱਤਾ ਹੈ , ਚੋਣ ਜ਼ਾਬਤੇ ਦੌਰਾਨ ਪੰਜਾਬ ਵਿੱਚ ਹੁਣ ਤੱਕ ਇਹ ਸਭ ਤੋਂ ਵੱਡੀ ਫੜੀ ਗਈ ਨਕਦੀ ਹੈ |


ਡੀਐਸਪੀ ਬਲ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਅਤੇ ਜਾਣਕਾਰੀ ਮਿਲੀ ਸੀ ਕਿ ਦਿੱਲੀ ਤੋਂ ਮੋਹਾਲੀ ਆਉਣ ਵਾਲੇ ਇਕ ਵਿਅਕਤੀ ਕੋਲ ਬਹੁਤ ਸਾਰਾ ਪੈਸਾ ਲਿਆਂਦਾ ਹੈ , ਇਸ ਖ਼ਬਰ ਦੇ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ ਅਤੇ ਕਈ ਟੀਮਾਂ ਬਣਾ ਕੇ ਇਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ |

ਜਦੋਂ ਹਰਮੋਹਨ ਗਰੇਵਾਲ ਨੂੰ ਟਰਮੀਨਲ ਦੇ ਨੇੜੇ ਫੜਿਆ ਗਿਆ ਸੀ ਤਾਂ ਉਸ ਦੇ ਸੂਟਕੇਸ ਦੀ ਤਲਾਸ਼ੀ ਕੀਤੀ ਗਈ , ਤਲਾਸ਼ੀ ਦੌਰਾਨ ਉਸਦੇ ਸੂਟਕੇਸ ਵਿਚੋਂ ਇਕ ਸ਼ਰਟ ਹੇਠਾਂ ਵੱਡੀ ਗਿਣਤੀ ਵਿੱਚ ਕੈਨੇਡੀਅਨ ਡਾਲਰਾਂ ਲੁਕੋਏ ਹੋਏ ਮਿਲੇ  , ਇਸ ਦੌਰਾਨ ਉਸ ਕੋਲੋਂ 29,100 ਕੈਨੇਡੀਅਨ ਡਾਲਰ ਬਰਾਮਦ ਹੋਏ ਹਨ , ਭਾਰਤੀ ਕਰੰਸੀ ਦੇ ਮੁਤਾਬਕ ਇਸ ਦੀ ਕੀਮਤ 15 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.