Breaking News :

ਨਾਬਾਲਗ ਲੜਕੀ ਨੂੰ ਅਗਵਾ ਕਰ ਕੀਤਾ ਰੇਪ, ਤਿੰਨ ਵਿਦਿਆਰਥੀ ਦਿੰਦੇ ਰਹੇ ਪਹਿਰਾ

27 ਮਾਰਚ, ਸਿਮਰਨ ਕੌਰ- (NRI MEDIA): 

ਮੀਡਿਆ ਡੈਸਕ (ਸਿਮਰਨ ਕੌਰ) : ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇੱਕ ਨਾਬਾਲਗ ਲੜਕੀ ਨਾਲ ਸਕੂਲ ਦੇ ਵਿਦਿਆਰਥੀ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸ ਦਈਏ ਕਿ ਹਾਦਸੇ ਦੌਰਾਨ ਆਰੋਪੀ ਵਿਦਿਆਰਥੀ ਦੇ ਨਾਲ ਉਸਦੇ ਤਿੰਨ ਹੋਰ ਸਾਥੀ ਵੀ ਉਸਦੇ ਨਾਲ ਸਨ | ਇਹ ਘਟਨਾ ਗਰੇਟਰ ਨੋਇਡਾ ਦੇ ਜੇਵਰ ਥਾਣਾ ਖੇਤਰ ਦੀ ਹੈ | ਓਥੇ ਹੀ ਮੰਗਲਵਾਰ ਨੂੰ 16 ਸਾਲਾਂ ਪੀੜਤਾ ਆਪਣੇ ਮਾਤਾ ਪਿਤਾ ਨਾਲ ਜੇਵਰ ਕੋਤਵਾਲੀ ਪਹੁੰਚੀ |


ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਸਕੂਲ ਦੇ ਚਾਰ ਮੁੰਡੇ ਉਸ ਨੂੰ ਅਗਵਾ ਕਰ ਇੱਕ ਅਣਜਾਣ ਥਾਂ 'ਤੇ ਇੱਕ ਕਮਰੇ ਵਿਚ ਲੈ ਗਏ | ਉਸ ਕਮਰੇ 'ਚ ਇੱਕ ਲੜਕੇ ਨੇ ਉਸ ਨਾਲ ਜਬਰਦਸਤੀ ਕੀਤੀ | ਪੀੜਤਾ ਨੇ ਦੱਸਿਆ ਕਿ ਜਿਸ ਸਮੇ ਉਸ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਸੀ ਤਾਂ ਕਮਰੇ ਦੇ ਬਾਹਰ ਬਾਕੀ ਤਿੰਨ ਲੜਕੇ ਬਾਹਰ ਪਹਿਰਾ ਦੇ ਰਹੇ ਸਨ | ਪੀੜਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਓਹਨਾ ਦੀ ਲੜਕੀ ਆਮਤੌਰ 'ਤੇ ਸਕੂਲ ਤੋਂ ਸ਼ਾਮ ਤਕ ਵਾਪਸ ਆ ਜਾਂਦੀ ਹੈ ਪਰ ਮੰਗਲਵਾਰ ਨੂੰ ਰਾਤ ਹੋਣ ਤਕ ਉਹ ਘਰ ਵਾਪਸ ਨਹੀਂ ਆਈ ਤਾਂ ਪੂਰਾ ਪਰਿਵਾਰ ਪਰੇਸ਼ਾਨ ਹੋ ਗਿਆ |

ਘਰ ਦੇ ਮੈਂਬਰਾਂ ਨੇ ਪੀੜਤਾ ਦੇ ਸਕੂਲ ਦੇ ਬੱਚਿਆਂ ਨੂੰ ਫੋਨ ਕਰ ਪੁੱਛਿਆ ਤਾਂ ਓਹਨਾ ਕਿਹਾ ਕਿ ਉਹ ਦੁਪਹਿਰ ਤੋਂ ਬਾਅਦ ਨਜ਼ਰ ਨਹੀਂ ਆਈ | ਪਰਿਵਾਰਕ ਮੈਂਬਰਾਂ ਨੇ ਉਸੀ ਸਮੇ ਪੁਲਿਸ ਨੇ ਸੂਚਿਤ ਕਰ ਦਿੱਤਾ | ਲੜਕੀ ਰਾਤ ਦੇ ਕਰੀਬ ਦੋ ਵਜੇ ਘਰ ਵਾਪਸ ਆਈ | ਘਰ ਵਾਪਸ ਆਕੇ ਉਸਨੇ ਸਾਰੀ ਘਟਨਾ ਬਾਰੇ ਪੁਲਿਸ ਨੂੰ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ | ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |  ਫ਼ਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਉਹਨਾਂ ਦੀ ਭਾਲ ਕਰ ਰਹੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.