Breaking News :

ਅੱਤਵਾਦੀ ਹਮਲੇ 'ਚ ਬਾਲ-ਬਾਲ ਬਚੇ ਅਫਗਾਨਿਸਤਾਨ ਦੇ ਉਪ-ਰਾਸ਼ਟਰਪਤੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤਾਲੀਬਾਨ ਦੇ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਉਪਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੂਮ ਦੇ ਕਾਫਲੇ ਉਤੇ ਸ਼ਨੀਵਾਰ ਨੂੰ ਹਮਲਾ ਕਰ ਦਿੱਤਾ ਜਿਸ ਵਿਚ ਉਨ੍ਹਾਂ ਦੇ ਇਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ।ਦੋਸਤੂਮ ਦੇ ਸਾਬਕਾ ਚੀਫ ਆਫ ਸਟਾਫ ਇਨਾਯਤੁਲਾ ਬਾਬਰ ਨੇ ਦੱਸਿਆ ਕਿ ਇਹ ਹਮਲਾ ਕਈ ਘੰਟੇ ਚਲਿਆ ਜਿਸ ਵਿਚ ਕਾਫਲੇ ਵਿਚ ਸ਼ਾਮਲ ਕਈ ਹੋਰ ਜ਼ਖਮੀ ਵੀ ਹੋਏ ਹਨ। 

ਇਹ ਹਮਲਾ ਬਲਖ ਪ੍ਰਾਂਤ ਵਿਚ ਹੋਇਆ ਜਿੱਥੇ ਦੋਸਤੂਮ ਨੇ ਸ਼ਨੀਵਾਰ ਨੂੰ ਦਿਨ ਵਿਚ ਇਕ ਰੈਲੀ ਕੀਤੀ ਸੀ।ਤਾਲੀਬਾਨ ਦੇ ਬੁਲਾਰੇ ਨੇ ਟਵਿਟਰ ਉਤੇ ਕਿਹਾ ਕਿ ਹਮਲਾ ਉਸਦੇ ਸੰਗਠਨ ਨੇ ਕੀਤਾ ਹੈ। ਉਸਨੇ ਦਾਅਵਾ ਕੀਤਾ ਕਿ ਇਸ ਵਿਚ ਦੁਸਤੂਮ ਦੇ ਚਾਰ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.