Breaking News :

ਅੰਮ੍ਰਿਤਸਰ : ਇਮੀਗ੍ਰੇਸ਼ਨ ਸੈਂਟਰ ‘ਚ ਲੜਕੀਆਂ ਦੀ ਲੜਾਈ ‘ਚ ਚਲੀਆਂ ਗੋਲੀਆਂ

09 ਜਨਵਰੀ - ਵਿਕਰਮ ਸਹਿਜਪਾ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਦੇ ਰੰਜਿਤ ਐਵੀਨਿਊ ਇਲਾਕੇ ‘ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਮ੍ਰਿਤਸਰ ਦੀ ਭੀੜ-ਭਾੜ ਵਾਲੀ ਇਕ ਮਾਰਕਿਟ ‘ਚ ਗੋਲੀ ਚੱਲੀ। ਜਾਣਕਾਰੀ ਮੁਤਾਬਕ ਦੋ ਪੜੀਆਂ-ਲਿਖੀਆਂ ਲੜਕੀਆਂ ਵਿਚਾਲੇ ਝੜਪ ਹੋਈ, ਜਿਸ ਦੌਰਾਨ ਇਕ ਲੜਕੀ ਵਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਦੂਜੀ ਲੜਕੀ ‘ਤੇ ਗੋਲੀ ਚਲਾਉਣ ਦੀ ਖਬਰ ਮਿਲੀ ਹੈ। ਇਹ ਮਾਮਲਾ ਇਕ ਇਮੀਗ੍ਰੇਸ਼ਨ ਸੈਂਟਰ ਨਾਲ ਜੁੜਿਆ ਹੈ, ਜਿਸ ‘ਚ ਸੁਲੱਖਣੀ ਨਾਮ ਦੀ ਲੜਕੀ ਮੈਨੇਜ਼ਰ ਵਜੋਂ ਕੰਮ ਕਰਦੀ ਹੈ। ਉਹ ਇਸ ਦਫਤਰ ‘ਚ ਆਰਕੀਟੇਕ ਦੇ ਤੌਰ ‘ਤੇ ਕੰਮ ਕਰਦੀ ਸੀ, ਉਥੇ ਹੀ ਇਕ ਲੜਕੀ ਇਸ ਦਫਤਰ ਨੂੰ ਛੱਡ ਕੇ ਚੱਲੀ ਗਈ ਸੀ, ਜਿਸ ਨੇ ਕੁੱਝ ਪੈਸੇ ਲੈਣੇ ਸਨ।

UNITED NRI POST

ਅੱਜ ਜਦੋਂ ਉਕਤ ਲੜਕੀ ਇਮੀਗ੍ਰੇਸ਼ਨ ਦਫਤਰ ਪਹੁੰਚੀ ਤਾਂ ਉਸ ਦੀ ਉਕਤ ਦਫਤਰ ਦੇ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਹੀ ਲੜਕੀ ਸੁਲੱਖਣੀ ਨਾਲ ਗੱਲਬਾਤ ਤੋਂ ਬਾਅਦ ਲੜਾਈ ਹੋ ਗਈ। ਜਿਸ ਦੌਰਾਨ ਦੋਵਾਂ ਲੜਕੀਆਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਲੜਕੀ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਸੁਲੱਖਣੀ ਦੀ ਕੁੱਟਮਾਰ ਕੀਤੀ ਅਤੇ ਉਸ ‘ਤੇ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਸੁਲੱਖਣੀ ਜ਼ਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਸ ਪਹੁੰਚੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.