Breaking News :

ਪ੍ਰਧਾਨਮੰਤਰੀ ਦਫ਼ਤਰ ਤੱਕ ਪਹੁੰਚਿਆ ਡਰੱਗ ਇੰਸਪੈਕਟਰ ਦੀ ਮੌਤ ਦਾ ਮਾਮਲਾ - ਪਰਿਵਾਰ ਪੰਜਾਬ ਸਰਕਾਰ ਤੋਂ ਨਾਰਾਜ਼

ਚੰਡੀਗੜ੍ਹ , 05 ਅਪ੍ਰੈਲ ( NRI MEDIA )

ਪੰਜਾਬ ਦੀ ਡਰੱਗ ਇੰਸਪੈਕਟਰ ਡਾਕਟਰ ਨੇਹਾ ਸ਼ੋਰੀ ਦੇ ਕਤਲ ਦਾ ਮਾਮਲਾ ਹੁਣ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ , ਇਸ ਮਾਮਲੇ ਵਿੱਚ ਬਣੀ ਐਸਆਈਟੀ ਨੇ ਹੁਣ ਤੱਕ 50 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ,ਜਾਂਚ ਵਿਚ ਫੂਡ ਐਂਡ ਕੈਮੀਕਲ ਲੈਬਾਰਟਰੀ ਦੇ ਸਟਾਫ ਨੂੰ ਵੀ ਸ਼ਾਮਲ ਕੀਤਾ ਗਿਆ ਹੈ , ਨੇਹਾ ਸ਼ੋਰੀ ਦਾ ਪੂਰਾ ਰਿਕਾਰਡ ਖੋਜਿਆ ਗਿਆ ਹੈ, ਜਿਸ ਵਿੱਚ ਇਹ ਪਤਾ ਲਗਾਇਆ ਗਿਆ ਹੈ ਕਿ ਨੇਹਾ ਦੁਆਰਾ ਅਜੇ ਤੱਕ ਕਿੰਨੇ ਲਾਇਸੈਂਸ ਰੱਦ ਕੀਤੇ ਗਏ ਹਨ ਇਨ੍ਹਾਂ ਲਾਇਸੈਂਸ ਰੱਦ ਕਰਨ ਦਾ ਕਾਰਨ ਕੀ ਸੀ , ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਖਰੜ ਦੀ ਫੂਡ ਐਂਡ ਕੈਮੀਕਲ ਲੈਬਾਰਟਰੀ ਵਿੱਚ ਡਰੱਗ ਇੰਸਪੈਕਟਰ ਨੂੰ ਕਤਲ ਕਰ ਦਿੱਤਾ ਗਿਆ ਸੀ |


ਪ੍ਰਧਾਨ ਮੰਤਰੀ ਨੇ ਇਸ ਮਾਮਲੇ ਤੇ ਸਖ਼ਤ ਰੁੱਖ ਅਪਣਾਉਂਦੇ ਹੋਏ ਅਤੇ ਨੋਟਿਸ ਲੈਂਦੇ ਹੋਏ ਪੰਜਾਬ ਦੇ ਗਵਰਨਰ ਨੂੰ ਇਸ ਮਾਮਲੇ ਵਿੱਚ ਅਗਲਾ ਕਦਮ ਚੁੱਕਣ ਲਈ ਕਿਹਾ ਹੈ , ਪ੍ਰਧਾਨ ਮੰਤਰੀ ਦਫਤਰ ਨੇ ਡਿਊਟੀ ਦੌਰਾਨ ਸਰਕਾਰੀ ਅਧਿਕਾਰੀ ਦੀ ਹੱਤਿਆ ਉੱਤੇ ਗੰਭੀਰਤਾ ਜਤਾਈ ਹੈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ,ਇਸ ਤੋਂ ਬਾਅਦ ਪੰਜਾਬ ਦੇ ਗਵਰਨਰ ਨੇ ਨੇਹਾ ਸ਼ੌਰੀ ਦੇ ਪਰਿਵਾਰ ਨੂੰ ਮਿਲਣ ਲਈ ਬੁਲਾਇਆ ਸੀ ਹਾਲਾਂਕਿ ਨੇਹਾ ਸ਼ੌਰੀ ਦਾ ਪਰਿਵਾਰ ਅੰਤਮ ਰਸਮਾਂ ਕਾਰਨ ਵੀਰਵਾਰ ਨੂੰ ਗਵਰਨਰ ਨੂੰ ਨਹੀਂ ਮਿਲ ਸਕਿਆ |

ਡਰੱਗ ਇੰਸਪੈਕਟਰ ਡਾ. ਨੇਹਾ ਸ਼ੌਰੀ ਦੇ ਕਤਲੇਆਮ ਦੀ ਜਾਂਚ ਤੋਂ ਹੁਣ ਤਕ ਪਰਿਵਾਰ ਨਿਰਾਸ਼ ਹੋ ਗਿਆ ਹੈ. ਡਾ. ਨੇਹਾ ਦੇ ਪਿਤਾ, ਕੈਪਟਨ ਕੇਕੇ ਸ਼ੌਰੀ ਨੇ ਜਾਂਚ ਤੇ ਸਵਾਲ ਚੁੱਕਦੇ ਹੋਏ ਦੋਸ਼ ਲਾਏ ਹਨ , ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦਫਤਰ ਨਾਲ ਸੰਪਰਕ ਵਿਚ ਹਨ ਤਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾ ਸਕੇ , ਇਸ ਮਾਮਲੇ ਵਿਚ ਉਨ੍ਹਾਂ ਨੇ ਹਾਈ ਪਾਵਰ ਕਮੇਟੀ ਅਤੇ ਸੀ.ਬੀ.ਆਈ. ਦੀ ਸਮਾਨਾਂਤਰ ਜਾਂਚ ਦੀ ਮੰਗ ਕੀਤੀ ਹੈ , ਕੈਪਟਨ ਸ਼ੌਰੀ ਨੇ ਦੋਸ਼ ਲਗਾਇਆ ਹੈ ਕਿ ਜਾਂਚਾਂ ਤੋਂ ਬਾਅਦ ਤੱਥ ਵੱਖਰੇ ਕੀਤੇ ਜਾ ਰਹੇ ਹਨ |

ਸਾਬਕਾ ਫ਼ੌਜੀ ਅਫ਼ਸਰ ਅਤੇ ਕੈਪਟਨ ਕੇ.ਕੇ. ਸ਼ੋਰੀ ਨੇ ਪੰਜਾਬ ਸਰਕਾਰ ਦੀ ਲਾਪਰਵਾਹੀ ਤੇ ਸਵਾਲ ਚੁਕੇ ਹਨ , ਉਨ੍ਹਾਂ ਨੇ ਦੱਸਿਆ ਕਿ ਕਈ ਸਾਬਕਾ ਫੌਜੀ ਅਧਿਕਾਰੀ ਉਨ੍ਹਾਂ ਦੇ ਨਾਲ ਸਹਿਯੋਗ ਕਰ ਰਹੇ ਹਨ , ਪ੍ਰਧਾਨ ਮੰਤਰੀ ਦੇ ਚੋਣ ਵਿਚ ਹਿੱਸਾ ਲੈਣ ਕਾਰਨ, ਉਹ ਵਰਤਮਾਨ ਸਮੇਂ ਵਿੱਚ ਉਨ੍ਹਾਂ ਨੂੰ ਨਹੀਂ ਮਿਲ ਸਕੇ  ਪਰ ਅਜਿਹੀ ਸਥਿਤੀ ਵਿਚ ਜਿੱਥੇ ਲਾਪਰਵਾਹੀ ਹੋਈ, ਓਥੇ ਸਿਰਫ ਸੀ.ਬੀ.ਆਈ. ਹੀ ਸਹੀ ਜਾਂਚ ਕਰ ਸਕਦੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.