Breaking News :

ਪੱਤਰਕਾਰ ਕਤਲ ਮਾਮਲਾ – ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ

ਪੰਚਕੁਲਾ , 17 ਜਨਵਰੀ ( NRI MEDIA )

2002 ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ, ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ 11 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਹੋਰ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ , ਅੱਜ (17 ਜਨਵਰੀ) ਅਦਾਲਤ ਇਨ੍ਹਾਂ ਸਾਰੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਹੈ , ਛਤਰਪਤੀ ਕਤਲ ਦਾ ਮੁੱਖ ਦੋਸ਼ੀ ਰਾਮ ਰਹੀਮ ਸੀ , ਇਸ ਮਾਮਲੇ ਵਿੱਚ ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ , ਰਾਮ ਰਹੀਮ ਦੀ ਸੁਣਵਾਈ ਨੂੰ ਧਿਆਨ ਵਿਚ ਰੱਖਦੇ ਹੋਏ ਪੰਚਕੂਲਾ ਵਿਚ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਸੀ , ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਨੇ ਮਾਮਲੇ ਦੀ ਬਹਿਸ ਸੁਣੀ ਅਤੇ ਸਜ਼ਾ ਸੁਣਾਈ ਹੈ |

ਇਹ ਸਾਰਾ ਮਾਮਲਾ 16 ਸਾਲ ਪੁਰਾਣਾ ਸੀ , 2002 ਵਿੱਚ, ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਗੋਲੀ ਮਾਰ ਦਿੱਤੀ ਗਈ ਸੀ , ਰਾਮਚੰਦਰ ਛਤਰਪਤੀ ਨੇ ਆਪਣੇ ਅਖ਼ਬਾਰ ਵਿਚ ਲਗਾਤਾਰ ਡੇਰੇ ਦੇ ਵਿਰੁੱਧ ਅਤੇ ਆਮ ਰਹੀਮ ਦੇ ਅਸਲੀ ਚੇਹਰੇ ਨਾਲ ਸੰਬੰਧਿਤ ਖ਼ਬਰਾਂ ਛਾਪੀਆਂ ਸਨ ,ਸਾਧਵੀ ਜਿਨਸੀ ਸ਼ੋਸ਼ਣ ਕੇਸ ਵਿਚ ਜੋ ਪੱਤਰ ਲਿਖੇ ਗਏ ਸਨ ਉਨ੍ਹਾਂ ਪੱਤਰਾਂ ਦੇ ਆਧਾਰ ਤੇ ਰਾਮਚੰਦਰ ਨੇ ਆਪਣੀ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਕੀਤੀ ਸੀ , ਛਤਰਪਤੀ ਉੱਤੇ ਪਹਿਲਾਂ ਖਬਰ ਨਾ ਛਾਪਣ ਦਾ ਦਬਾਅ ਬਣਾਇਆ ਗਿਆ ਸੀ, ਛਤਰਪਤੀ ਦੇ ਪਰਿਵਾਰ ਨੇ ਇਸ ਸਬੰਧ ਵਿਚ ਕੇਸ ਦਾਇਰ ਕੀਤਾ ਸੀ , ਪਰਿਵਾਰ ਦੀ ਪਟੀਸ਼ਨ ‘ਤੇ, ਅਦਾਲਤ ਨੇ ਨਵੰਬਰ 2003 ਵਿਚ ਜਾਂਚ ਸੀਬੀਆਈ ਨੂੰ ਸੌਂਪੀ , 2007 ਵਿਚ, ਸੀ.ਬੀ.ਆਈ. ਨੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਰਾਮ ਰਹੀਮ ਉੱਤੇ ਕਤਲ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ |

24 ਅਕਤੂਬਰ 2002 ਨੂੰ ਇਕ ਸਾਈਕਲ ‘ਤੇ ਆਏ ਕੁਲਦੀਪ ਨੇ ਗੋਲੀ ਮਾਰ ਕੇ ਰਾਮਚੰਦਰ ਦੀ ਹੱਤਿਆ ਕਰ ਦਿੱਤੀ ਸੀ , ਹਮਲੇ ਵਿੱਚ ਉਸਦੇ ਨਾਲ ਨਿਰਮਲ ਵੀ ਮਜੂਦ ਸੀ , ਰਾਮਚੰਦਰ ਉੱਤੇ ਗੋਲੀ ਮਾਰਨ ਵਾਲੀ ਰਿਵਾਲਵਰ ਨੂੰ ਡੇਰਾ ਸੱਚਾ ਸੌਦਾ ਮੈਨੇਜਰ ਕਿਸ਼ਨ ਲਾਲ ਦੇ ਨਾਮ ਤੇ ਖਰੀਦਿਆ ਗਿਆ ਸੀ , ਅਦਾਲਤ ਨੇ ਰਾਮ ਰਹੀਮ ਨੂੰ ਕਤਲ ਦੀ ਸਾਜ਼ਿਸ਼ ਲਈ ਦੋਸ਼ੀ ਠਹਿਰਾਇਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.