Breaking News :

ਨਸ਼ੇ ਦੀ ਹਾਲਤ ‘ਚ ਫ਼ੌਜਣ ਨੇ ਕੀਤਾ ਆਪਣੇ ਸਾਥੀ ਫੌਜੀ ਦਾ ਸ਼ਰੀਰਕ ਸ਼ੋਸ਼ਣ

21 ਜਨਵਰੀ, ਸਿਮਰਨ ਕੌਰ- (NRI MEDIA) :

ਇੰਗਲੈਂਡ ਦੇ ਬਰਕਸ਼ਾਇਰ ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਫ਼ੌਜੀ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਔਰਤ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 25 ਸਾਲਾ ਕੋਰੀ ਏਲਿਸ ਹੋਲਮੈਸ ਨਾਂ ਦੀ ਮਹਿਲਾ ਫ਼ੌਜਣ ਨੇ ਸ਼ਰਾਬ ਦੇ ਨਸ਼ੇ ਚ ਰਾਤ ਦੇ 3 ਵਜੇ ਆਪਣੇ ਇੱਕ ਜੂਨੀਅਰ ਮਰਦ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ। ਘਟਨਾ ਲੰਘੇ ਐਤਵਾਰ ਦੀ ਦੱਸੀ ਗਈ ਹੈ। ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਫ਼ੌਜੀ ਨੇ ਮਦਦ ਲਈ ਆਵਾਜ਼ਾਂ ਵੀ ਲਗਾਈਆਂ ਤੇ ਇਸ ਤੋਂ ਬਾਅਦ ਹੋਰਨਾਂ ਫ਼ੌਜੀ ਵੀ ਉੱਥੇ ਪੁੱਜ ਗਏ।

ਤੁਹਾਨੂੰ ਦੱਸ ਦਈਏ ਕਿ ਸ਼ਹਿਰ ‘ਚ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹੀ ਹਰਕਤ ਕਿਸੇ ਮਰਦ ਨੇ ਕੀਤੀ ਹੁੰਦੀ ਤਾਂ ਉਸਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਔਰਤ ਹੋਣ ਕਾਰਨ ਉਸਨੂੰ ਸਿਰਫ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਜਿਕਰਯੋਹ ਹੈ ਕਿ ਮਰਦ ਫ਼ੌਜੀਆਂ ਨੇ ਉਕਤ ਔਰਤ ਖਿਲਾਫ਼ ਸਖਤ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.