• Thursday, August 06

ਪਾਕਿਸਤਾਨ 'ਚ ਹੋਇਆ ਬੰਬ ਧਮਾਕਾ, 3 ਦੀ ਮੌਤ

ਪਾਕਿਸਤਾਨ 'ਚ ਹੋਇਆ ਬੰਬ ਧਮਾਕਾ, 3 ਦੀ ਮੌਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ ਦੇ ਉੱਤਰੀ-ਪੱਛਮੀ ਜ਼ਿਲ੍ਹੇ ਉੱਤਰੀ ਵਜੀਰਿਸਤਾਨ 'ਚ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਖ਼ਬਰ ਏਜੰਸੀ ਮੁਤਾਬਕ ਇੱਕ ਸਥਾਨਕ ਉਰਦੂ ਟੀਵੀ ਚੈਨਲ ਦੇ ਹਵਾਲੇ ਤੋਂ ਦੱਸਿਆ ਕਿ ਧਮਾਕਾ ਵਜੀਰਿਸਤਾਨ 'ਚ ਤਹਿਸੀਲ ਸ਼ੇਵਾ ਦੇ ਰਾਘਜਈ ਇਲਾਕੇ 'ਚ ਇੱਕ ਚੈੱਕ ਪੋਸਟ 'ਤੇ ਹੋਇਆ। 

ਉੱਥੇ ਡਿਊਟੀ ਕਰ ਰਹੇ ਸੁਰੱਖਿਆ ਮੁਲਾਜ਼ਮ ਇਸ ਧਮਾਕੇ ਦੀ ਲਪੇਟ 'ਚ ਆ ਗਏ ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।ਚੈੱਕ ਪੋਸਟ ਕੋਲ ਇੱਕ ਇੰਪ੍ਰੋਵਾਇਜ਼ਡ ਐਕਸਪਲੋਸਵਿਸ ਡਿਵਾਇਜ਼ ਲਗਾਇਆ ਗਿਆ ਸੀ ਅਤੇ ਰਿਮੋਰਟ ਕੰਟਰੋਲ ਡਿਵਾਇਜ਼ ਨਾਲ ਧਮਾਕਾ ਕੀਤਾ ਗਿਆ। ਸੁਰੱਖਿਆ ਬਲ ਅਤੇ ਬਚਾਅ ਦਲ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.