ਗੁਆਹਾਟੀ 'ਚ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ,12 ਜ਼ਖ਼ਮੀ

ਅਸਾਮ (ਵਿਕਰਮ ਸਹਿਜਪਾਲ) : ਇਥੋਂ ਦੇ ਗੁਵਾਹਾਟੀ ਵਿੱਚ ਜੂ ਰੋਡ 'ਤੇ ਸਥਿਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋ ਗਿਆ ਹੈ। ਇਸ ਹਾਦਸੇ ਵਿੱਚ 12 ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਗੁਵਾਹਾਟੀ ਮੈਡੀਕਲ ਕਾਲਜ ਵਿੱਚ ਭੇਜਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਦੋ ਲੋਕ ਮੋਟਰਸਾਈਕਲ ਤੋਂ ਅਤੇ ਰਾਤ ਜੂ ਦੇ ਸਾਹਮਣੇ ਸਥਿਤ ਸ਼ਾਪਿੰਗ ਮਾਲ ਦੇ ਬਾਹ ਉਨ੍ਹਾਂ ਨੇ ਗ੍ਰੇਨੇਡ ਸਿੱਟਿਆ। 


ਇਹ ਧਮਾਕਾ ਰਾਤ 8 ਵਜੇ ਹੋਇਆ, ਜਿਸ ਦੌਰਾਨ 12 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੇਸ਼ ਬਰੂਆ ਦੀ ਅਗੁਵਾਈ ਹੇਠ ਚੱਲਣ ਵਾਲੇ ਅੱਤਵਾਦੀ ਸੰਗਠਨ ਓਲਫ਼ਾ ਨੇ ਇਸ ਹਮਲੇ ਦੀ ਜ਼ਿਮੰਵਾਰੀ ਲਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.