POK ਦੇ ਸਿਆਸੀ ਕਾਰਜ਼ਕਾਰੀ ਸਰਦਾਰ ਆਰਿਫ਼ ਸ਼ਾਹਿਦ ਦੀ ਬਰਸੀ ਮੌਕੇ ਲੰਡਨ ਵਿੱਚ ਪ੍ਰਦਰਸ਼ਨ

POK ਦੇ ਸਿਆਸੀ ਕਾਰਜ਼ਕਾਰੀ ਸਰਦਾਰ ਆਰਿਫ਼ ਸ਼ਾਹਿਦ ਦੀ ਬਰਸੀ ਮੌਕੇ ਲੰਡਨ ਵਿੱਚ ਪ੍ਰਦਰਸ਼ਨ

ਲੰਡਨ ਡੈਸਕ (ਵਿਕਰਮ ਸਹਿਜਪਾਲ) : ਕਸ਼ਮੀਰ ਦੇ ਰਾਜਨੀਤਿਕ ਕਾਰਜ਼ਕਾਰੀ ਸਰਦਾਰ ਆਰਿਫ਼ ਸ਼ਾਹਿਦ ਦੀ 6ਵੀਂ ਬਰਸੀ ਮੌਕੇ ਲੰਡਨ ਅਤੇ ਪਾਕਿਸਤਾਨੀ ਕਸ਼ਮੀਰ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਸ਼ਾਹਿਦ ਕਸ਼ਮੀਰ ਦਾ ਉਹ ਨੇਤਾ ਸੀ, ਜਿਸ ਨੇ ਪਾਕਿਸਤਾਨੀ ਕਸ਼ਮੀਰ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਪੀਓਕੇ 'ਤੇ ਅਵੈਧ ਰੂਪ ਨਾਲ ਕਬਜ਼ਾ ਕੀਤਾ ਹੋਇਆ ਹੈ। ਜਿਸ ਕਾਰਨ ਪਾਕਿਸਤਾਨੀ ਫ਼ੌਜ ਨੇ 14 ਮਈ, 2013 ਨੂੰ ਉਸ ਦਾ ਕਤਲ ਕਰ ਦਿੱਤਾ ਸੀ। ਦਰਸ਼ਨ ਕਰ ਰਹੇ ਲੋਕ ਸ਼ਾਹਿਦ ਦੇ ਹਤਿਆਰਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। 

ਇਸ ਪ੍ਰਦਰਸ਼ਨ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ।ਜਾਣਕਾਰੀ ਮੁਤਾਬਕ ਲੰਡਨ ਵਿੱਚ ਪਾਕਿਸਤਾਨੀ ਦੂਤਘਰ ਦੇ ਬਾਹਰ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਸ਼ਨਕਾਰੀਆਂ ਦੀ ਮੰਗ ਹੈ ਕਿ ਸ਼ਾਹਿਦ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਪ੍ਰਦਰਸ਼ਨ ਪਾਕਿਸਤਾਨ ਅਤੇ ਉਸਦੀਆਂ ਖ਼ੁਫ਼ੀਆਂ ਏਜੰਸੀਆਂ ਵਿਰੁੱਧ ਹੋ ਰਹੇ ਹਨ। 

ਹਰ ਸਾਲ ਲੋਕ ਸ਼ਾਹਿਦ ਲਈ ਅਜਿਹੇ ਹੀ ਪ੍ਰਦਰਸ਼ਨ ਕਰਦੇ ਹਨ।ਤੁਹਾਨੂੰ ਦੱਸ ਦਈਏ ਕਿ ਸ਼ਾਹਿਦ ਪੀਓਕੇ ਦੇ ਖਾਗਿਲਾ ਦੇ ਵਾਸੀ ਸਨ ਅਤੇ ਆਲ ਪਾਰਟੀ ਨੈਸ਼ਨਲ ਅਲਾਇੰਸ (ਏਪੀਐੱਨਏ) ਦੇ ਪ੍ਰਧਾਨ ਸਨ। ਉਨ੍ਹਾਂ ਦੀ ਕੁੱਝ ਅਣਜਾਣ ਬੰਦੂਕਧਾਰੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 62 ਸਾਲਾਂ ਦੇ ਸ਼ਾਹਿਦ ਪਾਕਿਸਤਾਨ ਦੀ ਗ਼ਲਤ ਹਰਕਤਾਂ ਦੀ ਖੁਲ੍ਹ ਕੇ ਨਿੰਦਾ ਕਰਦੇ ਸਨ। ਉਹ ਪੀਓਕੇ ਦੀ ਅਜ਼ਾਦੀ ਦਾ ਸਮਰੱਥਨ ਕਰਦੇ ਸਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.