Breaking News :

ਪਾਕਿਸਤਾਨ 'ਚ ਕਿੰਨਰ ਦੀ ਗੋਲੀ ਵੱਜਣ ਨਾਲ ਹੱਤਿਆ

30 ਜਨਵਰੀ, ਸਿਮਰਨ ਕੌਰ- (NRI MEDIA) :

ਪਾਕਿਸਤਾਨ 'ਚ ਮੋਟਰਸਾਈਕਲ 'ਤੇ ਜਾ ਰਹੇ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਇੱਕ ਬੇਗੁਨਾਹ ਕਿੰਨਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ 'ਤੇ ਇੱਕ ਕਿੰਨਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਇਹ ਹਮਲਾ ਖ਼ੈਬਰ ਪਖਤੂਨਖਵਾ ਦੇ ਨਾਲ ਲੱਗਦੇ ਇਲਾਕੇ ਜਟਕ ਇਸਮਾਈਲ ਖ਼ਾਨ ਖੇਤਰ 'ਚ ਮੰਗਲਵਾਰ ਦੇਰ ਰਾਤ ਉਦੋਂ ਕੀਤਾ ਗਿਆ ਜਦੋਂ ਤਿੰਨ ਕਿੰਨਰ ਪਿਸ਼ਾਵਰ ਵਿਚ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਮ੍ਰਿਤਕ ਕਿੰਨਰ ਦੀ ਪਛਾਣ ਜਹਾਂਗੀਰ ਦੇ ਨਾ ਤੋਂ ਕੀਤੀ ਗਈ ਹੈ ਓਥੇ ਹੀ ਜ਼ਖ਼ਮੀ ਦੀ ਪਛਾਣ ਮੁਸ਼ਤਾਕ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਖ਼ੈਬਰ ਪਖਤੂਨਖਵਾ ਇਲਾਕੇ 'ਚ ਪਿਛਲੇ ਇੱਕ ਸਾਲ ਦੌਰਾਨ ਕਿੰਨਰਾਂ 'ਤੇ ਹਮਲਿਆਂ ਦੀ ਗਿਣਤੀ ਵੱਧ ਗਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.