• Wednesday, October 16

Breaking News :

ਸਕੂਲ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ

ਸਕੂਲ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ

ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਰੂਹੜਿਆਂ ਵਾਲੀ ਵਿਖੇ ਸਕੂਲ ਦੇ ਇੱਕ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਤੇ ਪਿੰਡ ਵਾਸੀਆਂ ਨੇ ਸਕੂਲ ਵਿੱਚ ਹੰਗਾਮਾ ਕੀਤਾ। ਪਿੰਡ ਵਾਸੀਆਂ ਨੇ ਜਿੱਥੇ ਸਿੱਖਿਆ ਵਿਭਾਗ ਨੂੰ ਉਕਤ ਅਧਿਆਪਕ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਉੱਥੇ ਹੀ ਥਾਣਾ ਸਦਰ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿੱਖਿਆ ਵਿਭਾਗ ਨੇ ਉਕਤ ਡੀਪੀਈ ਨੂੰ ਮੁਅੱਤਲ ਕਰ ਦਿੱਤਾ ਹੈ।ਪਿੰਡ ਰੂਹੜਿਆਂ ਵਾਲੀ ਦੇ ਇੱਕ ਵਾਸੀ ਨੇ ਦੱਸਿਆ ਕਿ ਇਸ ਸਕੂਲ ਵਿੱਚ ਉਸ ਦੀ ਲੜਕੀ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਮੇਰੀ ਪਤਨੀ ਨੂੰ ਮੇਰੀ ਲੜਕੀ ਨੇ ਦੱਸਿਆ ਕਿ ਉਨ੍ਹਾਂਦੇ ਸਕੂਲ ਦਾ ਸਰੀਰਕ ਸਿੱਖਿਆ ਦਾ ਅਧਿਆਪਕ ਡੀਪੀਈ ਤਲਵਿੰਦਰਜੀਤ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ ਤੇ ਪਿਛਲੇ ਮਹੀਨਿਆਂ ਤੋਂ ਹੋਰ ਕੁੜੀਆਂ ਨਾਲ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਤੇ ਮੰਦੀ ਬੋਲੀ ਬੋਲਦਾ ਹੈ।

ਜਦੋਂ ਉਸ ਨੇ ਸਕੂਲ ਵਿੱਚ ਜਾ ਕੇ ਸਾਰੀਆਂ ਲੜਕੀਆਂ ਤੋਂ ਇਸ ਬਾਰੇ ਜਾਣਕਾਰੀ ਲਈ ਅਤੇ ਇਹ ਸਾਰੀ ਗੱਲ ਪਿੰਡ ਵਾਸੀਆਂਨੂੰ ਦੱਸੀ।ਅੱਜ ਪਿੰਡ ਰੂਹੜਿਆਂ ਵਾਲੀ ਦੇ ਲੋਕ ਵੱਡੀ ਗਿਣਤੀ ਵਿੱਚ ਸਕੂਲ ਵਿੱਚ ਪਹੁੰਚੇ ਤੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਦੇ ਦਫ਼ਤਰ ਵਿੱਚ ਪਹੁੰਚ ਕੇ ਡੀਪੀਈ ਤਲਵਿੰਦਰਜੀਤ ਸਿੰਘ ਦੀਆਂ ਹਰਕਤਾਂ ਨੂੰ ਲੈ ਕੇ ਹੰਗਾਮਾ ਕੀਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਕਤ ਡੀਪੀਈ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸਐਚਓ ਪ੍ਰਤਾਪ ਸਿੰਘ, ਥਾਣਾ ਸਿਟੀ ਦੇ ਇੰਚਾਰਜ਼ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਸ੍ਰੀ ਮੁਕਤਸਰ ਸਾਹਿਬ ਸਕੂਲ ਵਿੱਚ ਪਹੁੰਚੇ ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਉਕਤ ਅਧਿਆਪਕ 'ਤੇ ਜਲਦੀ ਹੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ।ਸਕੂਲ ਦੀਆਂ ਪੀੜਿਤ ਵਿਦਿਆਰਥਣਾਂ ਨੇ ਦੱਸਿਆ ਕਿ ਉਕਤ ਡੀਪੀਈ ਪਿਛਲੇ 3 ਸਾਲਾਂ ਤੋਂ ਉਨ੍ਹਾਂ ਨਾਲ ਅਜਿਹੀਆਂ ਗੰਦੀਆਂ ਹਰਕਤਾਂ ਕਰਦਾ ਆ ਰਿਹਾ ਸੀ ਤੇ ਡਰਾਵਾ ਦਿੰਦਾ ਸੀ ਕਿ ਤੁਹਾਡੇ ਖੇਡਾਂ ਦੇ ਨੰਬਰ ਨਹੀਂ ਲਾਉਣੇ ਤੇ ਤੁਹਾਡੇ ਮਾਪਿਆਂ ਨੂੰ ਪੁਲਿਸ ਨੂੰ ਫੜਾ ਦੇਣਗੇ।

ਉਨ੍ਹਾਂ ਦੱਸਿਆ ਕਿ ਸਕੂਲ ਦੀ ਕੋਈ ਵੀ ਵਿਦਿਆਰਥਣ ਅਜਿਹੀ ਨਹੀਂ ਜਿਸ ਨਾਲ ਉਸ ਨੇ ਇਹ ਹਰਕਤਾਂ ਨਾ ਕੀਤੀਆ ਹੋਣ ਪਰ ਬਦਨਾਮੀ ਦੇ ਡਰ ਕਾਰਨ ਕੋਈ ਵਿਦਿਆਰਥਣ ਆਪਣਾ ਮੂੰਹ ਨਹੀਂ ਖੋਲ ਰਹੀ ਸੀ। ਪਿੰਡ ਵਾਸੀਆਂ ਕੁਝ ਵਾਸੀਆਂ ਜਿਨ੍ਹਾਂ ਵਿੱਚ ਮਰਦ ਤੇ ਔਰਤਾਂ ਸ਼ਾਮਲ ਸਨ ਨੇ ਕਿਹਾ ਕਿ ਜੇਕਰ ਇਸ ਅਧਿਆਪਕ ਨੂੰ ਨੌਕਰੀ ਤੋਂ ਨਾ ਹਟਾਇਆ ਗਿਆ ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਸੋਮਵਾਰ ਨੂੰ ਦੋ ਵਿਦਿਆਰਥਣਾਂ ਦੇ ਮਾਪਿਆਂ ਨੇ ਆ ਕੇ ਸ਼ਿਕਾਇਤ ਕੀਤੀ ਸੀ ਕਿ ਅਧਿਆਪਕ ਤਲਵਿੰਦਰਜੀਤ ਸਿੰਘ ਦਾ ਬੱਚਿਆਂ ਪ੍ਰਤੀ ਵਿਵਹਾਰ ਠੀਕ ਨਹੀ ਤਾਂ ਮੈਂ ਉਸ ਸਮੇਂ ਇਹ ਮਾਮਲਾ ਡੀਈਓ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਸੀ ਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।ਮਲਕੀਤ ਸਿੰਘ ਖੋਸਾ ਡੀਈਓ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਕਤ ਡੀਪੀਈ ਤਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਇਸ ਦੀ ਜਾਂਚ ਲਈ ਪ੍ਰਿੰਸੀ ਪਲ ਪਵਨਦੀਪ ਕੌਰ ਤੇ ਪ੍ਰਿੰਸੀਪਲ ਕਪਿਲ ਸ਼ਰਮਾ ਦੀ ਅਗਵਾਈ ਵਿੱਚ ਤਿੰਨ ਮਹਿਲਾ ਟੀਚਰਾਂ ਦੀ ਟੀਮ ਬਣਾਈ ਹੈ ਜੋ ਇਸ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ ਦੇਵੇਗੀ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਪਿੰਡ ਵਾਸੀਆਂ ਨੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਡੀਪੀਈ ਤਲਵਿੰਦਰ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਲਿਖ਼ਤੀ ਸ਼ਿਕਾਇਤ ਦੇ ਦਿੱਤੀ ਹੈ।ਉਕਤ ਡੀ ਪੀ ਈ ਤਲਵਿੰਦਰ ਸਿੰਘ ਨਾਲ ਉਸ ਦੇ ਮੋਬਾਈਲ 'ਤੇ ਵਾਰ-ਵਾਰ ਸੰਪਰਕ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।ਨੌਵੀਂ ਜਮਾਤ ਦੀ ਪੀੜਤ ਇੱਕ ਲੜਕੀ ਦੇ ਪਿਤਾ ਨੇ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਹੈ ਕਿ ਉਸ ਦੀ ਲੜਕੀ ਸਰਕਾਰੀ ਹਾਈ ਸਕੂਲ ਰੂਹੜਿਆਵਾਲੀ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਸਕੂਲ ਦਾ ਅਧਿਆਪਕ ਤਲਵਿੰਦਰ ਸਿੰਘ ਹੀ ਉਸ ਦੀ ਲੜਕੀ ਤੇ ਉਸ ਦੀ ਜਮਾਤ ਦੀ 13-14 ਹੋਰ ਵਿਦਿਆਰਥਣਾਂ ਨੂੰ ਮਾੜੀ ਨੀਅਤ ਨਾਲ ਛੇੜਛਾੜ ਕਰ ਰਿਹਾ ਹੈ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਨੇ ਨੌਵੀਂ ਜਮਾਤ ਦੀ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਅਧਿਆਪਕ ਤਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.