Breaking News :

ਵੀਜ਼ਾ ਨਿਯਮ ਦੀ ਉਲੰਘਣਾ ਕਰਨ 'ਤੇ 73 ਭਾਰਤੀ ਸ਼੍ਰੀਲੰਕਾ 'ਚ ਹੋਏ ਗਿਰਫ਼ਤਾਰ

2 ਫਰਵਰੀ, ਸਿਮਰਨ ਕੌਰ- (NRI MEDIA) :

ਸ੍ਰੀਲੰਕਾ ਦੇ ਅਧਿਕਾਰੀਆਂ ਨੇ ਇਸ ਸਾਲ 73 ਭਾਰਤੀਆਂ ਨੂੰ ਵੀਜ਼ਾ ਨਿਯਮ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗਿਰਫ਼ਤਾਰ ਕੀਤਾ ਹੈ। ਸ਼ਨਿਵਾਰ ਨੂੰ ਕੋਲੰਬੋ ਤੋਂ ਕਰੀਬ 600 ਕਿਲੋਮੀਟਰ ਦੂਰ ਮਾਟੁਗਾਮਾ ਦੀ ਇੱਕ ਫੈਕਟਰੀ ਤੋਂ ਕੁੱਲ 49 ਭਾਰਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਇਮੀਗ੍ਰੇਸ਼ਨ ਤੇ ਪਰਵਾਸ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਹ ਸਾਰੇ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਰੁਕੇ ਹੋਏ ਸਨ। ਪਿਛਲੇ ਮਹੀਨੇ ਇੰਗੀਰੀਆ ਦੀ ਫੈਕਟਰੀ 'ਚ ਕੰਮ ਕਰਨ ਵਾਲੇ 24 ਭਾਰਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ। ਉਹ ਵੀ ਵੀਜ਼ਾ ਮਿਆਦ ਤੋਂ ਬਾਅਦ ਰੁਕੇ ਹੋਏ ਸਨ। ਗਿਰਫ਼ਤਾਰ ਕੀਤੇ ਗਏ ਭਾਰਤੀਆਂ ਨੂੰ ਮਿਰਿਹਾਨਾ 'ਚ ਸਥਿਤ ਇਮੀਗ੍ਰੇਸ਼ਨ ਹਿਰਾਸਤ ਕੇਂਦਰ ਭੇਜਿਆ ਗਿਆ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.