Breaking News :

ਲੰਡਨ 'ਚ ਛੁਰੇਬਾਜ਼ੀ ਦੀਆਂ ਘਟਨਾਵਾਂ ਕਾਰਨ ਲੋਕਾਂ ਦੇ ਸੁਕੇ ਹੋਏ ਨੇ ਸਾਹ

ਲੰਡਨ (ਵਿਕਰਮ ਸਹਿਜਪਾਲ) : ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ ਕਿ ਲੰਡਨ 'ਚ ਅਜਿਹਾ ਕੋਈ ਦਿਨ ਹੋਵੇਗਾ ਜਿਸ ਦਿਨ ਲੋਕਾਂ ਨੂੰ ਛੁਰੇਬਾਜ਼ੀ ਦੀਆਂ ਖਬਰਾਂ ਸੁਣਨ ਨੂੰ ਨਾ ਮਿਲਦੀਆਂ ਹੋਣ। ਅਜੂਬੇ ਵਰਗੇ ਸ਼ਹਿਰ 'ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। 2019 ਦੀ ਆਮਦ ਵੀ ਲੰਡਨ ਨੂੰ ਸੁੱਖ ਦਾ ਸਾਹ ਨਹੀਂ ਦਿਵਾ ਸਕੀ ਬਲਕਿ ਜਨਵਰੀ ਮਹੀਨਾ ਛੁਰੇਬਾਜ਼ੀ ਦੀਆਂ 43 ਘਟਨਾਵਾਂ ਆਪਣੇ ਨਾਮ ਕਰਵਾ ਗਿਆ। ਮੈਟਰੋਪੁਲਿਟਨ ਪੁਲਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 'ਚ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ 16 ਫੀਸਦੀ ਦਾ ਵਾਧਾ ਹੋਇਆ ਸੀ, ਜੋ ਕਿ ਨਿਰੰਤਰ ਆਪਣੀ ਰਾਹ 'ਤੇ ਹੈ। ਪਿਛਲੇ 7 ਸਾਲਾਂ ਦੇ ਮੁਕਾਬਲੇ ਮਾਰਚ 2018 ਤੱਕ ਚਾਕੂ ਜਾਂ ਤੇਜ਼ਧਾਰ ਹਥਿਆਰਾਂ ਨਾਲ ਵਾਪਰੀਆਂ ਘਟਨਾਵਾਂ ਦੀ ਗਿਣਤੀ 40,147 ਦਰਜ ਕੀਤੀ ਗਈ ਸੀ। ਕੋਕੀਨ ਵਰਗੇ ਮਾਰੂ ਨਸ਼ਿਆਂ ਦੇ ਹੜ੍ਹ ਨੂੰ ਵੀ ਅਜਿਹੇ ਜ਼ੁਰਮਾਂ ਦੇ ਵਾਧੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਫਰਵਰੀ ਮਹੀਨੇ ਸਿਰਫ ਇੱਕ ਹਫ਼ਤੇ 'ਚ 250 ਦੇ ਲਗਭਗ ਚਾਕੂ ਅਤੇ ਤੇਜ਼ਧਾਰ ਹਥਿਆਰ ਪੁਲਸ ਵੱਲੋਂ ਜ਼ਬਤ ਕੀਤੇ ਗਏ ਸਨ ਤੇ 283 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅੱਲੜ੍ਹ ਉਮਰ ਦੇ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.