• Wednesday, January 22

Breaking News :

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਆਤਮਘਾਤੀ ਬੰਬ ਧਮਾਕਾ , 2 ਮਰੇ , 10 ਜ਼ਖਮੀ

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਆਤਮਘਾਤੀ ਬੰਬ ਧਮਾਕਾ , 2 ਮਰੇ , 10 ਜ਼ਖਮੀ

ਕੋਇਟਾ , 07 ਅਗਸਤ ( NRI MEDIA )

ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਸ਼ਹਿਰ ਕੋਇਟਾ ਦੇ ਵਿਚ ਧਮਾਕਾ ਹੋਇਆ ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜਖਮੀ ਹੋ ਗਏ, ਇਲਾਕੇ ਦੇ ਪੁਲਿਸ ਸਟੇਸ਼ਨ ਹਾਊਸ ਅਫਸਰ ਨੇ ਦਸਿਆ ਕਿ ਇਹ ਧਮਾਕਾ ਕ਼ੁਇੱਤਾ ਦੇ ਸ਼ਹਿਰ ਦੇ ਮਿਸ਼ਨ ਰੋਡ ਵਿਚ ਸਥਿਤ ਹੈਦਰੀ ਬਜਾਰ ਵਿਖੇ ਇਕ ਦੁਕਾਨ ਉੱਤੇ ਹੋਇਆ , ਇਸ ਧਮਾਕੇ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਅਤੇ ਹੋਰ ਲਈ ਲੋਕਾਂ ਨੂੰ ਨੁਕਸਾਨ ਪਹੁੰਚਾਇਆ, ਪੁਲਿਸ ਅਤੇ ਬਚਾਅ ਕਰਮੀਆਂ ਨੇ ਝੱਟ ਪਟ ਹੀ ਘਟਨਾ ਸਥਲ ਉੱਤੇ ਪੁੱਜੇ ਕੇ ਮਰੇ ਲੋਕਾਂ ਦੀ ਲਾਸ਼ਾਂ ਨੂੰ ਤੇ ਜਖਮੀ ਲੋਕਾਂ ਨੂੰ ਮਲਬੇ ਹੇਠੋਂ ਕਢਿਆ ਅਤੇ ਜਖਮੀਆਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ।

ਇਹ ਹਾਦਸਾ ਉਦੋਂ ਵਾਪਰਿਆ ਜਦ ਲੋਕ ਦੁਕਾਨ ਉੱਤੇ ਆਉਣ ਵਾਲੇ ਈਦ-ਉਲ-ਅਧਾ ਤਿਉਹਾਰ ਦੀ ਖਰੀਦੋ ਫਰੋਖਤ ਵਿਚ ਮਸਰੂਫ ਸਨ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਨਿਗਰਾਨੀ ਤੋਂ ਸਾਹਮਣੇ ਆਇਆ ਕਿ ਇਥੇ ਸੋਚ ਸਮਝ ਕੇ ਬੰਬ ਲਗਾਇਆ ਗਿਆ ਸੀ ਇਸ ਲਈ ਇਹ ਇਕ ਤੈਅਸ਼ੁਦਾ ਬੰਬ ਧਮਾਕਾ ਸੀ |

ਹੁਣ ਉਹ ਇਸ ਗੱਲ ਦੀ ਜਾਂਚ ਪੜਤਾਲ ਕਰ ਰਹੇ ਹਨ ਕਿ ਇਹ ਧਮਾਕਾ ਅਸਲ ਵਿਚ ਹੋਇਆ ਕਿਸ ਤਰ੍ਹਾਂ, ਇਸਦੀ ਜਾਂਚ ਚਲ ਰਹੀ ਹੈ ਅਤੇ ਅਜੇ ਤਕ ਕਿਸੇ ਵੀ ਗੁੱਟ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਚੁੱਕੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.