• Thursday, August 06

ਅਫ਼ਗਾਨਿਸਤਾਨ ਦੇ ਕਾਬੁਲ 'ਚ ਵਿਆਹ ਦੌਰਾਨ ਹੋਇਆ ਆਤਮਘਾਤੀ ਧਮਾਕਾ, 63 ਦੀ ਮੌਤ 180 ਜ਼ਖਮੀ

ਅਫ਼ਗਾਨਿਸਤਾਨ ਦੇ ਕਾਬੁਲ 'ਚ ਵਿਆਹ ਦੌਰਾਨ ਹੋਇਆ ਆਤਮਘਾਤੀ ਧਮਾਕਾ, 63 ਦੀ ਮੌਤ 180 ਜ਼ਖਮੀ

ਕਾਬੁਲ (ਵਿਕਰਮ ਸਹਿਜਪਾਲ) : ਅਫ਼ਗਾਨਿਸਤਾਨ ਦੇ ਕਾਬੁਲ 'ਚ ਸਨਿੱਚਰਵਾਰ ਨੂੰ ਇੱਕ ਵਿਆਹ ਸਮਾਗਮ ਵਿੱਚ ਆਤਮਘਾਤੀ ਧਮਾਕਾ ਹੋਇਆ ਜਿਸ ਵਿੱਚ ਤਕਰੀਬਨ 63 ਲੋਕ ਮਾਰੇ ਗਏ, ਜਦਕਿ 180 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ ਇਹ ਘਟਨਾ ਦਾਰੂਲਮਾਨ ਖੇਤਰ ਵਿੱਚ ਵਾਪਰੀ ਹੈ। ਇਥੇ ਘੱਟ ਗਿਣਤੀ ਸ਼ੀਆ ਹਜ਼ਾਰਾ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਦੇ ਅਨੁਸਾਰ ਇਹ ਘਟਨਾ ਸਨਿੱਚਰਵਾਰ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਰਾਤ 10.40 ਵਜੇ ਵਾਪਰੀ।


ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਵਿਆਹ ਹਾਲ ਵਿੱਚ ਕਈ ਮਹਿਮਾਨ ਮੌਜੂਦ ਸਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ISI  ਅੱਤਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਜ਼ਿਕਰਯੋਹਗ ਹੈ ਕਿ ਕਾਬੁਲ ਵਿੱਚ ਇਸੇ ਮਹੀਨੇ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਵੀ ਇੱਕ ਧਮਾਕਾ ਹੋਇਆ ਸੀ ਜਿਸ ਵਿੱਚ 14 ਲੋਕ ਮਾਰੇ ਗਏ ਸਨ, ਜਦਕਿ 145 ਜ਼ਖਮੀ ਹੋਏ ਸਨ। ਦੱਸ ਦੇਈਏ ਅਫ਼ਗਾਨਿਸਤਾਨ ਵਿੱਚ 28 ਸਤੰਬਰ ਨੂੰ ਚੋਣਾਂ ਹੋਣੀਆਂ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.