• Sunday, September 15

Breaking News :

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਹਿਮਾਚਲ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪੰਜਾਬੀ ਯੂਨੀਵਰਸਿਟੀ ਦੇ ਹੋਸਟਲ 'ਚ ਹਿਮਾਚਲ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪਟਿਆਲਾ (Vikram Sehajpal) : ਪੰਜਾਬੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਇੱਕ ਨੌਜਵਾਨ ਨੇ ਬੀਤੇ ਦਿਨ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਨਵ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਪਛਾਣ ਆਦਰਸ਼ ਸੁਮਨ ਵਜੋਂ ਹੋਈ ਹੈ ਜੋ ਕਿ ਹਿਮਾਚਲ ਦੇ ਹਮੀਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕਰ ਰਹੀ ਹੈ ਕਿ ਕਿਹੜੇ ਕਾਰਨਾਂ ਕਰਕੇ ਨੌਜਵਾਨ ਦੇ ਖੁਦਕੁਸ਼ੀ ਕੀਤੀ ਹੈ। ਦੱਸ ਦਈਏ ਕਿ ਇਹ ਨੌਜਵਾਨ 2015-2019 ਬੈਚ ਦਾ ਸੀ ਜੋ ਕਿ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਸੀ। 

ਹੋਸਟਲ ਦੇ ਵਾਰਡਨ ਦਾ ਕਹਿਣਾ ਹੈ ਕਿ ਨੌਜਵਾਨ 2016 ਤੋਂ ਬਾਅਦ ਉਹ ਹੋਸਟਲ ਵਿੱਚ ਨਹੀਂ ਰਹਿੰਦਾ ਸੀ ਪਰ ਉਹ ਹੋਸਟਲ ਵਿੱਚ ਕਿਵੇਂ ਆਇਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।ਵਾਰਡਨ ਦਾ ਕਹਿਣਾ ਹੈ ਕਿ ਹੋਸਟਲ ਵਿੱਚ ਮੁੰਡੇ ਕਮਰਿਆਂ ਦੇ ਤਾਲੇ ਤੋੜ ਦਿੰਦੇ ਹਨ ਅਤੇ ਜੇ ਪਤਾ ਲੱਗ ਜਾਵੇ ਤਾਂ ਜਾਂਚ ਪੜਤਾਲ ਵੀ ਕੀਤੀ ਜਾਂਦੀ ਹੈ। ਇਸੇ ਕਾਰਨ ਹੋ ਸਕਦਾ ਹੈ ਕਿ ਇੱਥੇ ਵੀ ਇਸੇ ਤਰ੍ਹਾਂ ਹੋਇਆ ਹੋਵੇ ਜਦ ਕਿ ਕਮਰੇ ਦੀਆਂ ਚਾਬੀਆਂ ਵਾਰਡਨ ਕੋਲ ਹੁੰਦੀਆਂ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.