ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਲੁੱਟਣ ਦੀ ਕੀਤੀ ਕੋਸ਼ਿਸ਼
ਭੋਗਪੁਰ — ਭੋਗਪੁਰ ਸ਼ਹਿਰ 'ਚ ਇਕ ਚੋਰ ਗਿਰੋਹ ਵੱਲੋਂ ਅੱਜ ਸਵੇਰ ਸਮੇਂ ਬਜ਼ਾਰ 'ਚ ਖੜ੍ਹੀ ਇਕ ਸ਼ੋਅਰੂਮ ਮਾਲਕ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ 'ਚ ਪਿਆ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਚਾਵਲ ਇਲੈਕ੍ਰੋਨਿਕਸ ਦੇ ਮਾਲਕ ਹਰੀਸ਼ ਚਾਵਲ ਨੇ ਅਪਣੀ ਕਾਰ ਅਪਣੇ ਸ਼ੋਮ ਰੂਮ ਸਾਹਮਣੇ ਸੜਕ ਕਿਨਾਰੇ ਖੜ੍ਹੀ ਕੀਤੀ ਹੋਈ ਸੀ। ਹਰੀਸ਼ ਚਾਵਲਾ ਸ਼ੋਅਰੂਮ ਦੇ ਤਾਲੇ ਖੋਲ੍ਹਣ ਉਪਰੰਤ ਸੜਕ ਦੇ ਦੂਜੇ ਪਾਸੇ ਇਕ ਸਵੀਟ ਸ਼ਾਪ ਦੀ ਦੁਕਾਨ ਦੇ ਬਾਹਰ ਗੱਲਾਂ 'ਚ ਰੁੱਝਾ ਹੋਇਆ ਸੀ। ਇਸ ਦੌਰਾਨ ਇਕ ਆਦਮੀ ਉਨ੍ਹਾਂ ਦੀ ਕਾਰ ਦੇ ਸ਼ੀਸ਼ੀਆਂ 'ਚੋਂ ਅੰਦਰ ਦੇਖਣ ਲੱਗ ਪਿਆ ਅਤੇ ਅੱਗੇ ਵੱਲ ਤੁਰ ਪਿਆ।
ਇਸੇ ਦੌਰਾਨ ਇਕ ਬੱਚਾ ਉਸ ਸ਼ੱਕੀ ਆਦਮੀ ਪਿੱਛੇ ਆਇਆ ਅਤੇ ਉਸ ਨੇ ਕਾਰ ਦੇ ਦਰਵਾਜੇ ਪਿਛਲੇ ਸ਼ੀਸ਼ਾ ਪੱਥਰ ਮਾਰ ਕੇ ਤੋੜ ਦਿੱਤਾ। ਸਾਹਮਣੇ ਖੜ੍ਹੇ ਕਾਰ ਮਾਲਕ ਹਰੀਸ਼ ਚਾਵਲਾ ਨੇ ਰੋਲਾ ਪਾ ਦਿੱਤਾ, ਜਿਸ ਕਾਰਨ ਬੱਚਾ ਦੋੜ ਪਿਆ। ਹਰੀਸ਼ ਚਾਵਲਾ ਅਤੇ ਬਾਜ਼ਾਰ ਦੇ ਲੋਕਾਂ ਵੱਲੋਂ ਬੱਚੇ ਦੇ ਪਿੱਛੇ ਕੀਤੇ ਜਾਣ ਦੇ ਬਾਵਜੂਦ ਬੱਚਾ ਫਰਾਰ ਹੋ ਗਿਆ। ਚਾਵਲਾ ਨੇ ਦੱਸਿਆ ਹੈ ਕਿ ਕਾਰ 'ਚ ਇਕ ਛੋਟਾ ਬੈਗ ਪਿਆ ਸੀ, ਜਿਸ 'ਚ ਸਿਰਫ ਕਾਗਜ਼ਾਤ ਸਨ। ਕਾਫੀ ਭਾਲ ਕਰਨ 'ਤੇ ਵੀ ਫਰਾਰ ਹੋਇਆ ਬੱਚਾ ਮਿਲ ਨਹੀਂ ਸਕਿਆ ਹੈ। ਕੋਈ ਨੁਕਸਾਨ ਨਾ ਹੋਣ ਕਾਰਨ ਕਾਰ ਮਾਲਕ ਵੱਲੋਂ ਇਸ ਸਬੰਧੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
Add Comment