ਪੁਲਵਾਮਾ ਅੱਤਵਾਦੀ ਹਮਲਾ : ਖ਼ੁਫੀਆਂ ਏਜੰਸੀਆਂ ਨੇ 7 ਦਿਨ ਪਹਿਲਾਂ ਹੀ ਜਾਰੀ ਕੀਤਾ ਸੀ ਹਮਲੇ ਦਾ ਅਲਰਟ

ਜੰਮੂ-ਕਸ਼ਮੀਰ (ਵਿਕਰਮ ਸਹਿਜਪਾਲ) : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਵੀਰਵਾਰ ਬਾਅਦ ਦੁਪਹਿਰ ਉੜੀ ਤੋਂ ਵੀ ਵੱਡਾ ਫਿਦਾਈਨ ਹਮਲਾ ਕੀਤਾ, ਜਿਸ ਦੌਰਾਨ ਪੁਲਵਾਮਾ ਵਿਖੇ 40 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਹੋ ਗਏ। ਖਬਰਾਂ ਮੁਤਾਬਕ ਖ਼ੁਫੀਆਂ ਏਜੰਸੀਆਂ ਨੇ 7 ਦਿਨ ਪਹਿਲਾਂ ਅਲਰਟ ਜਾਰੀ ਕੀਤਾ ਸੀ ਕਿ ਕਸ਼ਮੀਰ 'ਚ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਅਤੇ ਉਨ੍ਹਾਂ ਦੇ ਇਧਰ-ਉਧਰ ਜਾਣ ਦੇ ਰਾਹ 'ਤੇ ਅੱਤਵਾਦੀਆਂ ਵਲੋਂ ਆਈ. ਟੀ. ਡੀ. ਨਾਲ ਹਮਲਾ ਕੀਤਾ ਜਾ ਸਕਦਾ ਹੈ। ਉਕਤ ਅਲਰਟ ਨੂੰ ਸੰਸਦ ਭਵਨ 'ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਅਤੇ ਜੇ. ਕੇ. ਐੱਲ. ਐੱਫ ਦੇ ਸੰਸਥਾਪਕ ਮੁਹੰਮਦ ਮਕਬੂਲ ਭੱਟ ਦੀ ਫਾਂਸੀ ਦੀ ਬਰਸੀ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ। 8 ਫਰਵਰੀ ਨੂੰ ਜਾਰੀ ਉਕਤ ਅਲਰਟ 'ਚ ਸਪੱਸ਼ਟ ਕਿਹਾ ਗਿਆ ਸੀ ਕਿ ਸੀ. ਆਰ. ਪੀ. ਐੱਫ. ਅਤੇ ਪੁਲਸ ਦੇ ਕੈਂਪਾਂ 'ਤੇ ਅੱਤਵਾਦੀ ਵੱਡਾ ਹਮਲਾ ਕਰ ਸਕਦੇ ਹਨ। ਇਸ ਲਈ ਸਭ ਸੁਰੱਖਿਆ ਫੋਰਸਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ। ਇਸ ਦੇ ਬਾਵਜੂਦ ਗਲਤੀ ਹੋ ਗਈ ਅਤੇ ਅੱਤਵਾਦੀ ਵੱਡਾ ਹਮਲਾ ਕਰਨ 'ਚ ਸਫਲ ਹੋ ਗਏ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.