Breaking News :

48 ਦੇਸ਼ਾਂ ਨੇ ਪੁਲਵਾਮਾ ਹਮਲੇ ਦੀ ਕੀਤੀ ਨਿੰਦਾ, ਭਾਰਤ ਨੂੰ ਦਿੱਤਾ ਸਮਰਥਨ

ਜੰਮੂ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. 'ਤੇ ਜੈਸ਼-ਏ-ਮੁਹੰਮਦ ਦੇ ਹਮਲੇ ਤੋਂ ਬਾਅਦ ਹਾਲੇ ਤੱਕ 48 ਦੇਸ਼ਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਨਾ ਸਿਰਫ ਭਾਰਤ ਦੇ ਪੱਖ 'ਚ ਸਮਰਥਨ ਕੀਤਾ ਜਦਕਿ ਕਈ ਦੇਸ਼ਾਂ ਦੇ ਸੰਗਠਨਾਂ ਨੇ ਪਾਕਿਸਤਾਨ ਨੂੰ ਉਸ ਦੀਆਂ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਿਆਂ ਨੂੰ ਲੈ ਕੇ ਲੰਮੇ ਹੱਥੀ ਲਿਆ ਹੈ। ਇਸ ਹਮਲੇ ਦੀ ਨਿੰਦ ਕਰਨ ਵਾਲਿਆਂ 'ਚ ਬੁਲਗਾਰੀਆ ਕੇ ਸੈਸ਼ਲਸ ਵਰਗੇ ਛੋਟੇ ਦੇਸ਼ ਵੀ ਹਨ ਅਤੇ ਅਮਰੀਕਾ, ਜਾਪਾਨ, ਬਰਤਾਨੀਆ ਵਰਗੇ ਵੱਡੇ ਦੇਸ਼ ਵੀ ਹਨ। 


ਸਾਊਦੀ ਅਰਬ, ਯੂ.ਏ.ਈ. ਬਹਿਰੀਨ ਵਰਗੇ ਪਾਕਿਸਤਾਨ ਦੇ ਮਿੱਤਰ ਦੇਸ਼ ਵੀ ਹਨ ਅਤੇ ਸੰਯੁਕਤ ਰਾਸ਼ਟਰ 'ਤੇ ਸੰਘਾਈ ਸਹਿਯੋਗ ਅੰਤਰਰਾਸ਼ਟਰੀ ਸੰਸਥਾਨ ਵੀ ਹਨ। ਦੱਖਣੀ ਏਸ਼ੀਆ 'ਚ ਪਾਕਿਸਤਾਨ ਨੂੰ ਛੱਡ ਕੇ ਹੋਰ ਸਾਰੇ ਦੇਸ਼ ਜਿਸ ਤਰ੍ਹ ਨਾਲ ਇਸ ਹਮਲੇ ਖਿਲਾਫ ਭਾਰਤ ਨਾਲ ਖੜ੍ਹੇ ਹੋਏ ਹਨ, ਉਸ ਤੋਂ ਇਹ ਸਾਫ ਹੈ ਕਿ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੀ ਬੈਠਕ ਕਰਵਾਉਣ ਦੀ ਮਨਸ਼ਾ ਪਾਲੇ ਪਾਕਿਸਤਾਨ ਦੀਆਂ ਉਮੀਦਾਂ ਹਾਲ ਫਿਲਹਾਲ ਪੂਰੀਆਂ ਨਹੀਂ ਹੋਣਗੀਆਂ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.