• Tuesday, December 10

Breaking News :

ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ

ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ

ਫਿਰੋਜ਼ਪੁਰ (ਇੰਦਰਜੀਤ ਸਿੰਘ) : ਪਿੰਡ ਕਾਸੂ ਬੇਗੂ ਦੀ ਇਕ ਵਿਆਹੁਤਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਹਰਮੀਤ ਕੌਰ ਦਾ ਕਰੀਬ ਢਾਈ ਸਾਲ ਪਹਿਲਾਂ ਸਤਨਾਮ ਸਿੰਘ ਵਾਸੀ ਕਾਸੂ ਬੇਗੂ ਨਾਲ ਵਿਆਹ ਹੋਇਆ ਸੀ, ਜਿਸ ਦਾ ਇਕ ਡੇਢ ਸਾਲ ਦਾ ਲੜਕਾ ਵੀ ਹੈ।ਲੜਕੀ ਦੇ ਪਿਤਾ ਮਹਿਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਪਤੀ-ਪਤਨੀ ਗੱਟੀ ਰਾਜੋ ਕੇ ਵਿਖੇ ਮਿਲਣ ਵਾਸਤੇ ਆਏ ਸੀ, ਪਰ ਸ਼ਾਮ ਨੂੰ ਉਹ ਵਾਪਸ ਆ ਗਈ ਸੀ। 

ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।ਮਿ੍ਤਕਾ ਹਰਮੀਤ ਕੌਰ ਦਾ ਪਤੀ ਇਕ ਲੱਤ ਤੋਂ ਅਪਾਹਜ ਹੈ ਤੇ ਠੇਕੇ 'ਤੇ ਡਾਕਘਰ 'ਚ ਨੌਕਰੀ ਕਰਦਾ ਹੈ। ਪੁਲਿਸ ਵੱਲੋਂ ਮਿ੍ਤਕਾ ਦੇ ਪਤੀ ਸਤਨਾਮ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਗਿਆ ਹੈ। ਮੌਕੇ 'ਤੇ ਤਫਤੀਸ਼ ਕਰ ਰਹੇ ਐੱਸਐੱਚਓ ਪ੍ਰੇਮ ਨਾਥ ਨੇ ਕਿਹਾ ਕਿ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.