Breaking News :

ਪੁਲਵਾਮਾ ਹਮਲਾ - ਭਾਰਤੀ ਫੌਜ ਨੇ ਹਮਲੇ ਦੇ ਮਾਸਟਰਮਾਇੰਡ ਨੂੰ ਕੀਤਾ ਢੇਰ

ਪੁਲਵਾਮਾ , 18 ਫਰਵਰੀ ( NRI MEDIA )

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਗੁੱਸੇ ਵਿਚ ਹੈ , ਸਰਕਾਰ ਵਲੋਂ ਖੁੱਲੀ ਛੁੱਟੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਘੇਰਾਬੰਦੀ ਕਰ ਐਕਸ਼ਨ ਸ਼ੁਰੂ ਕੀਤਾ ਹੈ , ਸੋਮਵਾਰ ਦੀ ਸਵੇਰ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੇ ਖਿਲਾਫ ਓਪਰੇਸ਼ਨ ਚਲਾਇਆ ਹੈ , ਇਸ ਐਨਕਾਊਂਟਰ ਵਿੱਚ 2-3 ਅੱਤਵਾਦੀਆਂ ਨੂੰ ਘੇਰਿਆ ਗਿਆ ਸੀ , ਜੰਮੂ ਕਸ਼ਮੀਰ ਦੇ ਪੂਰਬੀ ਡੀਜੀਪੀ ਨੇ ਪੁਸ਼ਟੀ ਕੀਤੀ ਹੈ ਕਿ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਗਾਜ਼ੀ ਅਤੇ ਕਾਮਰਾਨ ਨੂੰ ਭਾਰਤੀ ਫੌਜ ਨੇ ਢੇਰ ਕੀਤਾ ਹੈ ਹਾਲਾਂਕਿ, ਇਸ ਐਨਕਾਊਂਟਰ ਵਿੱਚ ਸੁਰੱਖਿਆ ਬਲਾਂ ਦੇ 4 ਜਵਾਨ ਸ਼ਹੀਦ ਹੋ ਗਏ ਹਨ , ਇਹ ਐਨਕਾਊਂਟਰ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਨਾ ਇਲਾਕੇ ਵਿੱਚ ਚੱਲ ਰਿਹਾ ਸੀ |


ਸੋਮਵਾਰ ਨੂੰ ਹੀ ਸੁੱਰਖਿਆ ਬਲਾਂ ਨੇ ਇੱਥੇ ਇੱਕ ਬਿਲਡਿੰਗ ਨੂੰ ਉਡਾਇਆ ਹੈ ਜਿਥੇ ਅੱਤਵਾਦੀ ਲੁਕੇ ਹੋਏ ਸਨ ਕਾਮਰਨ ਅਲੀ ਉਰਫ ਗਾਜੀ ਰਸ਼ੀਦ ਵੀ ਇਹ ਐਨਕਾਊਂਟਰ ਵਿੱਚ ਢੇਰ ਹੋ ਗਏ ਹਨ, ਜਿਸ ਨੇ ਪੁਲਵਾਮਾ ਵਿੱਚ ਹੋਏ ਹਮਲੇ ਦੀ ਸਾਜ਼ਿਸ਼ ਰਚੀ ਸੀ |


ਜੰਮੂ-ਕਸ਼ਮੀਰ ਦੀ ਪੂਰਬੀ ਡੀਜੀਪੀ ਐਸਪੀ ਵੈਦ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ , ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਸੁਰਖਿਆਬਲਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿ  ਉਨ੍ਹਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਨੂੰ ਢੇਰੀ ਕਰ ਦਿੱਤਾ ਹੈ |

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪੁਲਵਾਮਾ ਵਿਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਸਾਰਾ ਖੇਤਰ ਘੇਰ ਲਿਆ ਗਿਆ ਹੈ , 55 ਰਾਸ਼ਟਰੀ ਰਾਈਫਲ , ਪੁਲਿਸ ਅਤੇ ਸੀ.ਆਰ.ਪੀ.ਐਫ ਦੀ ਕਾਰਵਾਈ ਜਾਰੀ ਹੈ, ਸੂਤਰਾਂ ਅਨੁਸਾਰ 14 ਫਰਵਰੀ ਨੂੰ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਹਮਲੇ' ਤੇ ਇਹ ਅੱਤਵਾਦੀ ਫਿਦਾਇਨ ਹਮਲਾਵਰ ਆਦਿਲ ਅਹਿਮਦ ਡਾਰ ਨਾਲ ਜੁੜੇ ਹੋਏ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.