ਰਾਏਪੁਰ ਅਰਾਈਆਂ ਵਿਖੇ ਮਿਲੇ ਤਿੰਨ ਜਿੰਦਾ ਬੰਬ, ਪਈ ਹਫੜਾ ਦਫੜੀ

ਰਾਏਪੁਰ ਅਰਾਈਆਂ ਵਿਖੇ ਮਿਲੇ ਤਿੰਨ ਜਿੰਦਾ ਬੰਬ, ਪਈ ਹਫੜਾ ਦਫੜੀ

ਭੁਲੱਥ (ਇੰਦਰਜੀਤ ਸਿੰਘ) : ਜਿਲ੍ਹਾ ਕਪੂਰਥਲਾ ਚ ਪੈਦੇ ਪਿੰਡ ਰਾਏਪੁਰ ਅਰਾਈਆਂ ਵਿਖੇ  ਉਸ ਵਕਤ ਪਿੰਡ ਵਾਸੀਆਂ ਵਿੱਚ ਹਫੜਾ ਦਫੜੀ ਦਾ ਮਹੌਲ ਪੈਦਾ ਹੋ  ਗਿਆ ਜਦੋ ਉਹਨਾ ਵਲੋ  ਤਿੰਨ ਜਿੰਦਾ  ਬੰਬ ਦਿਖਾਈ ਦਿੱਤੇ। ਇਸ ਸੰਬੰਧੀ  ਏ ਐਸ ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਥਾਨਕ  ਵਾਸੀਆ ਵੱਲੋ ਜੇ ਸੀ ਬੀ ਦੀ ਮੱਦਦ ਨਾਲ ਮੰਡ ਖੇਤਰ ਚੋ ਮਿੱਟੀ ਦੀ  ਖੁਦਾਈ ਕਰਕੇ ਟਰੈਕਟਰ ਟਰਾਲੀ ਰਾਹੀ  ਪਿੰਡ ਦੀ ਗਲੀ ਵਿਚ  ਭਰਤੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਜਦੋ ਉਹਨਾ  ਵਲੋ  ਟਰਾਲੀ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ  ਤਾ ਉਹ ਉਸ ਵਕਤ ਹੱਕੇ ਬੱਕੇ ਰਹਿ ਗਏ ਜਦੋ ਉਹਨਾ ਨੇ ਮਿੱਟੀ ਵਿੱਚ ਤਿੰਨ ਜਿੰਦਾ ਬੰਬ ਦੇਖੇ । ਜਿਸ ਨੂੰ ਲੈ ਕੇ  ਉਹਨਾ ਦੇ ਮੰਨ ਅੰਦਰ ਡਰ ਪੈਦਾ ਹੋ ਗਿਆ।

ਬੰਬ ਮਿਲਦੇ ਹੀ ਇਸਦੀ ਸੂਚਨਾ ਉਹਨਾ  ਤੁਰੰਤ ਪੁਲਸ ਪ੍ਰਸ਼ਾਸਨ ਨੂੰ ਦਿੱਤੀ । ਬੰਬ ਮਿਲਣ ਦੀ ਦੇਰ ਸੀ ਕਿ  ਇਹ ਖਬਰ  ਨੇੜਲੇ ਇਲਾਕਿਆ ਵਿੱਚ ਜੰਗਲ ਦੀ  ਅੱਗ  ਤਰਾ ਫੈਲ ਗਈ ਤੇ ਦੇਖਦੇ ਹੀ ਦੇਖਦੇ  ਤਮਾਸ਼ਬੀਨ  ਲੋਕਾ ਦਾ ਹਜੂਮ ਇਕੱਠ ਹੋਣਾ ਸ਼ੁਰੂ ਹੋ ਗਿਆ ਜਿਹਨਾ ਨੂੰ  ਕਿਸੇ ਅਣਹੋਣੀ ਦੇ ਡਰੋ  ਦੂਰ ਕਰਨ ਲਈ ਪੁਲਿਸ ਨੂੰ ਭਾਰੀ  ਮੁਸੱਕਤ ਕਰਨੀ ਪੈ ਰਹੀ ਹੈ । ਮੌਕੇ ਤੇ ਪਹੁੰਚੀ ਥਾਣਾ ਢਿਲਵਾਂ ਦੀ ਪੁਲਿਸ ਵਲੋ  ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਜੋ ਘਟਨਾ ਸਥਾਨ ਤੇ ਪਹੁੰਚਣ ਉਪਰੰਤ ਬੰਬਾ ਨੂੰ ਨਕਾਰਾ ਕਰੇਗਾ ਮੌਕੇ ਤੇ ਪਹੁੰਚੇ  ਇਸ ਪੱਤਰਕਾਰ ਨੂੰ ਸਾਬਕਾ ਫੌਜੀ ਹਰਭਜਨ ਸਿੰਘ ਭੰਡਾਲ ਨੇ ਦੱਸਿਆ ਕਿ  ਇਹ ਬੰਬ 81 ਐਮ ਐਮ ਮੌਟਾਰ ਅਤੇ ਜਿੰਦਾ ਹਨ ਜੋ ਕਿ ਬਹੁਤ ਸਕਤੀਸਾਲੀ ਹੁੰਦੇ ਹਨ| 

ਜਿਕਰਯੋਗ ਹੈ ਕਿ ਬੇਟ ਇਲਾਕੇ ਨਾਲ ਲੱਗਦੇ ਦਰਿਆ ਬਿਆਸ ਕਿਨਾਰੇ 13- 14 ਪਹਿਲੇ ਭਾਰਤੀ ਫੌਜ ਸੀਜ ਫਾਇਰ ਕਰਦੀ ਸੀ  ( ਰਗਰੂਟ ਨੌਜਵਾਨਾ ਨੂੰ ਟਰੇਨਿੰਗ ਦਿਆ ਕਰਦੀ ਸੀ )  ਉਸ ਵਕਤ ਜੋ ਅਣਚੱਲੇ ਬੰਬ ਰਹਿ ਜਾਂਦੇ ਸਨ ਉਹ ਅੱਜ ਵੀ ਸਥਾਨਕ ਵਾਸੀਆ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ । ਇਹ ਵੀ ਦੱਸਣਯੋਗ ਹੈ ਕਿ ਇਸ ਤੋ ਪਹਿਲਾ ਅਜਿਹੇ ਪੰਜ ਬੰਬ ਪਿੰਡ ਭੰਡਾਲ ਬੇਟ ਚੋ ਮਿਲ ਚੁੱਕੇ ਹਨ ਜਿਹਨਾ ਨਾਲ ਦੋ ਵਿਅਕਤੀਆ ਦੀ ਮੌਤ ਅਤੇ ਦੋ ਅਪਾਹਜ ਹੋ ਗਏ ਸਨ ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.