• Wednesday, August 21

Breaking News :

ਬਹਿਬਲ ਕਲਾਂ ਗੋਲੀਕਾਂਡ - ਆਈਜੀ ਪਰਮਰਾਜ ਸਿੰਘ ਉਮਰਾਨੰਗਲ ਗਿਰਫ਼ਤਾਰ

ਚੰਡੀਗੜ੍ਹ , 19 ਫਰਵਰੀ ( NRI MEDIA )

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ 12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਅਤੇ ਫ਼ਰੀਦਕੋਟ ਵਿੱਚ ਹੋਏ ਗੋਲੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਬੁਰੀ ਤਰ੍ਹਾਂ ਘਿਰ ਗਏ ਹਨ , ਪਿਛਲੇ ਦਿਨੀਂ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ ਸਨ ਜਿਸ ਤੋਂ ਬਾਅਦ ਉਮਰਾਨੰਗਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਹੈੱਡਕੁਆਰਟਰ ਵਿੱਚ ਪੁੱਛ ਗਿੱਛ ਕੀਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |


ਬਹਿਬਲ ਕਲਾਂ ਦੀ ਫਰੀਦਕੋਟ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਟੀਮ ਪਿਛਲੇ ਕਈ ਦਿਨਾਂ ਤੋਂ ਮੋਗਾ ਦੇ  ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੋਂ ਪੁੱਛਗਿੱਛ ਕਰ ਰਹੀ ਸੀ , ਐਸਐਸਪੀ ਸ਼ਰਮਾ ਨੂੰ ਪਿਛਲੇ ਮਹੀਨੇ 28 ਜਨਵਰੀ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧ ਵਿੱਚ ਹੋਰ ਕਈ ਲੋਕਾਂ ਤੋਂ ਵੀ ਪੁੱਛ ਗਿੱਛ ਕੀਤੀ ਗਈ ਹੈ |

ਆਈ ਜੀ ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਐਸਆਈਟੀ ਦੀ ਟੀਮ ਚੰਡੀਗੜ੍ਹ ਦੀ ਸੈਕਟਰ 9 ਸਥਿੱਤ ਪੰਜਾਬ ਪੁਲਿਸ ਹੈੱਡ ਕੁਆਰਟਰ ਵਿੱਚ ਪਹੁੰਚੀ ਜਿੱਥੇ ਉਨ੍ਹਾਂ ਵੱਲੋਂ ਆਈ ਜੀ ਉਮਰਾਨੰਗਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ , ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹਿਬਲ ਕਲਾਂ ਗੋਲੀ ਕਾਂਡ ਦੇ ਸਬੰਧ ਵਿੱਚ ਆਈਜੀ ਤੋਂ ਕਰੀਬ 50 ਸਵਾਲ ਪੁੱਛੇ ਗਏ ਜਦੋਂ ਆਈਜੀ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ |

ਸੂਤਰਾਂ ਦੀ ਮੰਨੀਏ ਤਾਂ ਐਸਆਈਟੀ ਨੂੰ ਇਸ ਮਾਮਲੇ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ,ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਸਮੇਂ ਉਮਰਾਨੰਗਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ ਪਰ ਉਹ ਆਪਣੀ ਰੇਂਜ ਤੋਂ ਬਾਹਰ ਜਾ ਕੇ ਕਰੀਬ ਦੋ ਸੌ ਪੁਲਸ ਕਰਮਚਾਰੀਆਂ ਦੇ ਨਾਲ ਫ਼ਰੀਦਕੋਟ ਪਹੁੰਚੇ ਸਨ ਅਤੇ ਫ਼ਰੀਦਕੋਟ ਮੋਗਾ ਸਮੇਤ ਪੰਜ ਜ਼ਿਲ੍ਹਿਆਂ ਦੀ ਫੋਰਸ ਦੀ ਅਗਵਾਈ ਕਰਨ ਲੱਗੇ  |

ਉਮਰਾਨੰਗਲ ਨੂੰ ਪੁੱਛਿਆ ਗਿਆ ਹੈ ਕਿ ਉਹ ਕਿਸ ਦੇ ਆਦੇਸ਼ ਦੀ ਦੋ ਸੌ ਪੁਲਸ ਕਰਮਚਾਰੀਆਂ ਨੂੰ ਲੈ ਕੇ ਫ਼ਰੀਦਕੋਟ ਗਏ ਸਨ , ਇਸ ਦਾ ਉਹ ਕੋਈ ਜਵਾਬ ਨਹੀਂ ਦੇ ਸਕੇ , ਉਮਰਾ ਨੰਗਲ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕੋਈ ਲਿਖਤੀ ਆਦੇਸ਼ ਨਹੀਂ ਆਇਆ ਸੀ ਸਗੋਂ ਜ਼ੁਬਾਨੀ ਆਦੇਸ਼ ਉੱਪਰ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਮਰਾਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਉਮਰਾਨੰਗਲ ਤੋਂ ਇਸ ਸਮੇਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਵਿੱਚ ਵੱਡੀ ਖੁਲਾਸੇ ਹੋ ਸਕਦੇ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.