ਮੈਕਸੀਕੋ 'ਚ ਨਸ਼ਾ ਤਸਕਰਾਂ ਅਤੇ ਸੁਰੱਖਿਆ ਬਲਾਂ ਵਿੱਚ ਗੋਲੀਬਾਰੀ, 20 ਦੀ ਮੌਤ
ਮੈਕਸੀਕੋ ਸਿਟੀ (Vikram Sehajpal) : ਮੈਕਸੀਕੋ ਵਿੱਚ ਨਸ਼ਾ ਤਸਕਰਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ 20 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਕੋਆਹੁਇਲਾ ਦੀ ਸਰਕਾਰ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਘਟਨਾ ਵਿੱਚ 14 ਵਿਅਕਤੀ ਮਾਰੇ ਗਏ ਸਨ।ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 4 ਪੁਲਿਸ ਅਧਿਕਾਰੀ, 2 ਆਮ ਨਾਗਰਿਕ, 13 ਸ਼ੱਕੀ ਨਸ਼ਾ ਤਸਕਰਾਂ ਦੀ ਮੌਤ ਹੋ ਗਈ ਹੈ, ਜਦਕਿ 6 ਲੋਕ ਜ਼ਖਮੀ ਵੀ ਹੋਏ ਹਨ।
ਰਾਜਪਾਲ ਸੋਲਿਸ ਨੇ ਕਿਹਾ ਕਿ ਕੋਆਹੁਇਲਾ ਰਾਜ ਦੇ ਵਿਲਾ ਯੂਨੀਅਨ ਸਿਟੀ ਵਿੱਚ ਸੁਰੱਖਿਆ ਬਲਾਂ ਅਤੇ ਸ਼ੱਕੀ ਬੰਦੂਕਧਾਰੀਆਂ ਵਿਚਕਾਰ ਲਗਭਗ ਇੱਕ ਘੰਟੇ ਤੱਕ ਗੋਲੀਬਾਰੀ ਚੱਲੀ। ਸੋਲਿਸ ਨੇ ਕਿਹਾ, ‘ਅਧਿਕਾਰੀਆਂ ਨੇ ਸ਼ਕਤੀਸ਼ਾਲੀ ਹਥਿਆਰਾਂ ਦੇ ਨਾਲ 14 ਵਾਹਨ ਨੂੰ ਵੀ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰਟੇਲ ਡੇਲ ਸਟੇਨ ਨੇੜੇ ਨਸ਼ਾ ਤਸਕਰ ਰੋਜ਼ਾਨਾ ਆਹੁਇਲਾ ਸਰਹੱਦ ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਅੱਜ ਉਨ੍ਹਾਂ ਸੁਰੱਖਿਆ ਬਲਾਂ ਦੀ ਨਜ਼ਰ ਵਿੱਚ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ।
ਰਾਜਪਾਲ ਨੇ ਕਿਹਾ, ਅਸੀਂ ਇਸ ਖੇਤਰ ਵਿੱਚ ਸੰਗਠਿਤ ਜੁਰਮ ਨਹੀਂ ਹੋਣ ਦੇਵਾਂਗੇ।ਦੱਸਣਯੋਗ ਹੈ ਕਿ ਪਿਛਲੇ ਮਹੀਨੇ ਮੈਕਸੀਕੋ ਵਿੱਚ 9 ਅਮਰੀਕੀ ਲੋਕ ਮਾਰੇ ਗਏ ਸਨ। ਇਹ ਸਾਰੇ ਲੋਕ ਵੱਲੋਂ 1830 ਵਿੱਚ ਅਮਰੀਕਾ ਵਿੱਚ ਸਥਾਪਿਤ ਇੱਕ ਧਰਮ ਚਰਚ ਦੇ ਮੈਂਬਰ ਹਨ। ਇਸ ਘਟਨਾ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਦੇ ਨਸ਼ਾ ਤਸਕਰਾਂ ਵਿਰੁੱਧ ਜੰਗ ਵਿੱਚ ਅਮਰੀਕਾ ਦੀ ਮਦਦ ਦੀ ਪੇਸ਼ਕਸ਼ ਕੀਤੀ।
Add Comment