• Friday, December 06

ਇੰਡੋਨੇਸ਼ੀਆ ਵਿੱਚ ਧਮਾਕਿਆਂ ਤੋਂ ਬਾਅਦ ਦਹਿਸ਼ਤ - ਰਸਤੇ ਕੀਤੇ ਗਏ ਬੰਦ

ਇੰਡੋਨੇਸ਼ੀਆ ਵਿੱਚ ਧਮਾਕਿਆਂ ਤੋਂ ਬਾਅਦ ਦਹਿਸ਼ਤ - ਰਸਤੇ ਕੀਤੇ ਗਏ ਬੰਦ

ਜਕਾਰਤਾ , 03 ਦਸੰਬਰ ( NRI MEDIA )

ਇੰਡੋਨੇਸ਼ੀਆ ਵਿੱਚ ਧਮਾਕਿਆਂ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਮਚੀ ਹੋਈ ਹੈ ,ਜਕਾਰਤਾ ਮੈਟਰੋਪੋਲੀਟਨ ਪੁਲਿਸ ਨੇ ਇਸ ਸਮੇਂ ਰਾਸ਼ਟਰੀ ਸਮਾਰਕ ਮੋਨਸ ਵਰਗ ਦੇ ਆਸ ਪਾਸ ਦੇ ਰਸਤੇ ਬੰਦ ਕਰ ਦਿੱਤੇ ਹਨ,ਮੰਗਲਵਾਰ ਸਵੇਰੇ ਯਾਦਗਾਰ ਦੇ ਅਹਾਤੇ ਵਿੱਚ ਹੋਏ ਧਮਾਕੇ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ,ਜਕਾਰਤਾ ਪੁਲਿਸ ਦੇ ਟ੍ਰੈਫਿਕ ਪ੍ਰਬੰਧਨ ਕੇਂਦਰ ਦੇ ਅਨੁਸਾਰ, ਸਥਾਨਕ ਸਮੇਂ ਅਨੁਸਾਰ ਸਵੇਰੇ 8.37 ਵਜੇ ਮੇਦਾਨ ਮੇਰਡੇਕਾ ਤੈਮੂਰ ਅਤੇ ਮੇਦਨ ਮੇਰਡੇਕਾ ਉਤਾਰਾ ਵਿਖੇ ਟ੍ਰੈਫਿਕ ਰੁਕਿਆ |


ਜਾਂਚ ਵਿੱਚ ਸਹਾਇਤਾ ਲਈ ਇਹ ਰਸਤੇ ਬੰਦ ਕਰ ਦਿੱਤੇ ਗਏ ਹਨ ,ਪੁਲਿਸ ਨੇ ਇਥੇ ਬੈਰੀਕੇਡ ਲਗਾਏ ਹਨ,ਕੇਂਦਰੀ ਜਕਾਰਤਾ ਮੈਟਰੋਪੋਲੀਟਨ ਪੁਲਿਸ ਨੇ ਧਮਾਕੇ ਤੋਂ ਤੁਰੰਤ ਬਾਅਦ ਮਾਮਲੇ ਦੀ ਜਾਂਚ ਲਈ ਜਾਂਚਕਰਤਾਵਾਂ ਦੀ ਇਕ ਟੀਮ ਨਿਯੁਕਤ ਕੀਤੀ ਹੈ , ਮਾਮਲੇ ਨੂੰ ਹਰ ਪੱਖ ਤੋਂ ਘੋਖਿਆ ਜਾ ਰਿਹਾ ਹੈ |

ਧਮਾਕੇ ਤੋਂ ਬਾਅਦ ਅਲਰਟ ਜਾਰੀ

ਅੱਜ ਸਵੇਰੇ ਕੇਂਦਰੀ ਜਕਾਰਤਾ ਦੇ ਰਾਸ਼ਟਰਪਤੀ ਭਵਨ ਨੇੜੇ ਗ੍ਰਨੇਡ ਧਮਾਕਾ ਹੋਇਆ ,ਹਮਲੇ ਦੇ ਸਮੇਂ ਰਾਸ਼ਟਰਪਤੀ ਜੋਕੋ ਵਿਡੋਡੋ ਮੌਜੂਦ ਨਹੀਂ ਸਨ,ਇਹ ਜਾਣਕਾਰੀ ਉਥੋਂ ਦੇ ਬੁਲਾਰੇ ਨੇ ਦਿੱਤੀ ਹੈ , ਜਕਾਰਤਾ ਦੇ ਮਿਲਟਰੀ ਚੀਫ ਇਕੋ ਮਾਰਾਗਿਯਨੋ ਨੇ ਕਿਹਾ, "ਇਸ ਧਮਾਕੇ ਵਿੱਚ ਸੈਨਾ ਦੇ ਦੋ ਜਵਾਨ ਜ਼ਖਮੀ ਹੋਏ ਹਨ।" ਦੋਵੇਂ ਸਿਪਾਹੀ ਉਸ ਸਮੇਂ ਪਾਰਕ ਵਿਚ ਅਭਿਆਸ ਕਰ ਰਹੇ ਸਨ , ਮਲੇਸ਼ੀਆ ਵਿੱਚ ਵਖਵਾਦੀ ਲਗਾਤਾਰ ਆਪਣੇ ਪੈਰ ਪਸਾਰ ਰਹੇ ਹਨ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.