ਬਾਬੇ ਕੋਲ ਜਾਣ ਲਈ ਤੜਫਦੀ ਹੈ ਨਾਬਾਲਿਗ ਲੜਕੀ ਉਸ ਲਈ ਦੁਨੀਆ ਕੁਝ ਵੀ ਨਹੀਂ ਸਭ ਕੁਝ ਬਾਬਾ

ਬਾਬੇ ਕੋਲ ਜਾਣ ਲਈ ਤੜਫਦੀ ਹੈ ਨਾਬਾਲਿਗ ਲੜਕੀ ਉਸ ਲਈ ਦੁਨੀਆ ਕੁਝ ਵੀ ਨਹੀਂ ਸਭ ਕੁਝ ਬਾਬਾ

ਅੰਮ੍ਰਿਤਸਰ (ਇੰਦਰਜੀਤ ਸਿੰਘ) : ਇਹ ਘਟਨਾ ਉਨ੍ਹਾਂ ਮਾਪਿਆਂ ਲਈ ਇਕ ਸਬਕ ਹੈ ਜਿਹੜੇ ਆਪਣੇ ਬੱਚਿਆਂ ਦੇ ਹੱਥਾਂ 'ਚ Mobile ਫੜਾ ਦਿੰਦੇ ਹਨ। ਅੰਮ੍ਰਿਤਸਰ ਦੀ ਇਕ ਨਾਬਾਲਿਗ ਲੜਕੀ Social Site ਜ਼ਰੀਏ ਇਕ ਬਾਬੇ ਦੇ ਸੰਪਰਕ 'ਚ ਆਈ। ਬਾਬੇ ਦੇ Followers ਨੇ ਉਸ ਨਾਲ Chatting ਕਰ ਕੇ ਉਸ ਨੂੰ ਸਮਾਜ ਨਾਲੋਂ ਅਲੱਗ ਕਰ ਦਿੱਤਾ। ਉਸ ਨੂੰ ਕਿਹਾ ਗਿਆ ਕਿ ਪੜ੍ਹਾਈ-ਲਿਖਾਈ ਸਭ ਵਿਅਰਥ ਹਨ। ਦੁਨੀਆ ਕੁਝ ਵੀ ਨਹੀਂ ਹੈ, ਸਭ ਕੁਝ ਬਾਬਾ ਹੀ ਹਨ। ਉਸ ਦੀ ਸ਼ਰਨ 'ਚ ਆ ਜਾਓ, ਜੀਵਨ ਸੁਧਰ ਜਾਵੇਗਾ। ਉਸ ਤੋਂ ਬਾਅਦ ਇਹ ਨਾਬਾਲਗ ਲੜਕੀ ਆਪਣਿਆਂ ਤੋਂ ਦੂਰ ਹੋ ਗਈ। ਘਰੋਂ ਭੱਜ ਕੇ ਬਾਬੇ ਦੀ ਪਨਾਹ 'ਚ ਜਾਣ ਦੀਆਂ ਅਸਫ਼ਲ ਕੋਸ਼ਿਸ਼ਾਂ ਵੀ ਕੀਤੀਆਂ।

ਅਸਲ ਵਿਚ ਸ਼ਹਿਰ 'ਚ ਰਹਿਣ ਵਾਲਾ ਨਾਬਾਲਿਗ ਲੜਕੀ ਦਾ ਪਰਿਵਾਰ ਅੱਜਕਲ੍ਹ ਆਪਣੀ ਬੇਟੀ ਦਾ ਮਾਨਸਿਕ ਇਲਾਜ ਕਰਵਾ ਰਿਹਾ ਹੈ। ਉਸ ਦੀ ਮਾਂ ਅਨੁਸਾਰ ਬੀਤੇ ਦੋ ਮਹੀਨੇ ਤੋਂ ਉਨ੍ਹਾਂ ਦੀ ਬੇਟੀ Social Sites ਜ਼ਰੀਏ ਦਿੱਲੀ ਦੇ ਆਸਪਾਸ ਦੇ ਇਲਾਕੇ ਦੇ ਇਕ ਬਾਬੇ ਦੇ Followers ਦੇ ਸੰਪਰਕ 'ਚ ਸੀ। ਪਿਛਲੇ ਹਫ਼ਤੇ ਉਹ ਆਪਣਾ ਸਾਮਾਨ ਬੰਨ੍ਹ ਕੇ ਐਕਟਿਵਾ 'ਤੇ ਘਰੋਂ ਨਿਕਲ ਗਈ। ਉਨ੍ਹਾਂ ਪੂਰੇ ਸ਼ਹਿਰ 'ਚ ਉਸ ਦੀ ਤਲਾਸ਼ ਕੀਤੀ ਤੇ ਸ਼ਾਮ ਨੂੰ ਜਦੋਂ ਉਹ ਮਿਲੀ ਤਾਂ ਉਸ ਨੂੰ ਇਹ ਘਰ ਲੈ ਆਏ। ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਘਰ ਛੱਡਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਕੁਝ ਚੰਗਾ ਨਹੀਂ ਲਗਦਾ। ਉਹ ਬਾਬੇ ਦੀ ਸ਼ਰਨ 'ਚ ਜਾਣਾ ਚਾਹੁੰਦੀ ਹੈ। ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਬੇਟੀ ਦੇ ਇਹ ਸ਼ਬਦ ਸੁਣ ਕੇ ਮਾਂ ਹੈਰਾਨ ਰਹਿ ਗਈ।

ਉਸ ਤੋਂ ਪਿਆਰ ਨਾਲ ਬਾਬੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ Followers ਉਸ ਨਾਲ Chat ਕਰਦੇ ਹਨ। ਬਾਬੇ 'ਚ ਬਹੁਤ ਤਾਕਤ ਹੈ। ਉਹ ਕਹਿੰਦੇ ਹਨ ਕਿ ਪਰਿਵਾਰ ਨੂੰ ਛੱਡ ਦਿਉ ਕਿਉਂਕਿ ਤੁਹਾਡਾ ਕੋਈ ਨਹੀਂ ਹੈ।ਨਾਬਾਲਗ ਲੜਕੀ ਦੀ ਮਾਂ ਅਨੁਸਾਰ ਜਦੋਂ ਉਨ੍ਹਾਂ ਬੇਟੀ ਦਾ Mobile ਚੈੱਕ ਕੀਤਾ ਤਾਂ Social Media Group (Facebook ਤੇ Whatsapp) 'ਚ ਬਾਬਾ ਦੇ Followers ਉਸ ਨਾਲ ਲਗਾਤਾਰ ਸੰਪਰਕ ਕਰ ਰਹੇ ਸਨ। ਇਸ ਗਰੁੱਪ 'ਚ ਇਕ ਤੋਂ ਜ਼ਿਆਦਾ ਲੋਕਾਂ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਸ ਨੂੰ ਕੁਝ ਅਸ਼ਲੀਲ ਵੀਡੀਓਜ਼ ਵੀ ਭੇਜੀਆਂ ਗਈਆਂ ਸਨ। ਜਦੋਂ ਉਸ ਨੇ ਬਾਬੇ ਦੇ ਵਿਸ਼ੇ 'ਚ Internet 'ਤੇ Search ਕੀਤਾ ਤਾਂ ਪਤਾ ਚੱਲਿਆ ਕਿ ਉਹ ਦਿੱਲੀ ਦੇ ਆਸਪਾਸ ਦੇ ਖੇਤਰ ਦਾ ਹੈ ਤੇ ਟੀਨੇਜਰਜ਼ ਉਸ ਦੀਆਂ ਫਾਲੋਅਰਜ਼ ਹਨ ਜੋ ਹੋਰਨਾਂ ਕੁੜੀਆਂ ਨੂੰ ਬਹਿਕਾਉਂਦੀਆਂ ਹਨ।

ਨਾਬਾਲਗ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਇਕ ਵਾਰ ਉਹ ਠੀਕ ਹੋ ਜਾਵੇ ਤਾਂ ਉਸ ਬਾਬੇ ਖ਼ਿਲਾਫ਼ ਪੁਲਿਸ 'ਚ ਸ਼ਿਕਾਇਤ ਦੇਣ ਤੋਂ ਇਲਾਵਾ ਅਦਾਲਤ ਵੀ ਜਾਣਗੇ।ਨਾਬਾਲਗ ਲੜਕੀ ਬਾਬੇ ਦੀ Video ਦੇਖਦੀ ਰਹਿੰਦੀ ਸੀ। ਪਰਿਵਾਰ ਅਨੁਸਾਰ ਉਹ ਪੜ੍ਹਾਈ 'ਚ ਕਦੀ ਹੁਸ਼ਿਆਰ ਸੀ ਪਰ ਹੁਣ ਜ਼ੀਰੋ ਹੋ ਗਈ ਹੈ। ਉਸ ਨੂੰ ਸਮਝਾਇਆ ਗਿਆ ਕਿ ਬਾਬਾ ਕੁਝ ਵੀ ਨਹੀਂ ਹਨ ਤਾਂ ਉਸ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਧਮਕੀ ਦੇ ਦਿੱਤੀ। ਮਾਤਾ-ਪਿਤਾ ਅਨੁਸਾਰ ਉਨ੍ਹਾਂ ਇਕ Video 'ਚ ਦੇਖਿਆ ਕਿ ਇਕ ਬੱਚਾ ਬਾਬੇ ਤੋਂ ਪੁੱਛ ਰਿਹਾ ਹੈ ਕਿ ਉਸ ਦਾ ਪੜ੍ਹਾਈ 'ਚ ਮਨ ਨਹੀਂ ਲਗਦਾ। ਬਾਬਾ ਕਹਿੰਦਾ ਹੈ ਕਿ ਪੜ੍ਹਾਈ ਕਰ ਕੇ ਕੀ ਕਰੋਗੇ, ਮੇਰੀ ਸ਼ਰਨ 'ਚ ਆ ਜਾਓ, ਜ਼ਿੰਦਗੀ ਸਵਰ ਜਾਵੇਗੀ। ਬਾਬਾ ਕਹਿੰਦਾ ਹੈ ਕਿ ਵਿਆਹ ਨਹੀਂ ਕਰਨਾ ਚਾਹੀਦਾ, ਬੱਚੇ ਪੈਦਾ ਕਰਨਾ ਪਾਪਾ ਹੈ। ਤੁਸੀਂ ਸਾਰੇ ਧਰਤੀ ਨੂੰ ਗੰਦਾ ਕਰ ਰਹੇ ਹੋ।

ਮਨੋਵਿਗਿਆਨੀ ਡਾ. ਹਰਜੋਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਅਖੌਤੀ ਬਾਬਾ ਤੇ ਉਸ ਦੇ Followers ਬੱਚਿਆਂ ਨੂੰ ਰਿਝਾਉਂਦੇ ਹਨ। ਇਹ ਨਾਬਾਲਿਗ ਲੜਕੀ ਬਾਬੇ ਕੋਲ ਜਾਣ ਲਈ ਤੜਫਦੀ ਹੈ। ਉਸ ਨੂੰ ਮਾਤਾ-ਪਿਤਾ ਤੇ ਸਕੇ ਸਬੰਧੀ, ਸਭ ਝੂਠ ਲਗਦੇ ਹਨ। ਨਾਬਾਲਿਗ ਲੜਕੀ ਦਾ Brain Wash ਕੀਤਾ ਗਿਆ ਹੈ, ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਉਸ ਦੇ ਹਿੰਸਕ ਰਵੱਈਏ 'ਚ ਬਦਲਾਅ ਆਇਆ ਹੈ ਪਰ ਪੂਰੀ ਤਰ੍ਹਾਂ ਠੀਕ ਹੋਣ 'ਚ ਉਸ ਨੂੰ ਫ਼ਿਲਹਾਲ ਸਮਾਂ ਲੱਗੇਗਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.