Breaking News :

ਇਰਾਕ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ - 23 ਲੋਕਾਂ ਦੀ ਮੌਤ , 135 ਲੋਕ ਜ਼ਖਮੀ

ਇਰਾਕ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ - 23 ਲੋਕਾਂ ਦੀ ਮੌਤ , 135 ਲੋਕ ਜ਼ਖਮੀ

ਬਗਦਾਦ , 09 ਦਸੰਬਰ ( NRI MEDIA )

ਬਗਦਾਦ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਹੋਏ ਇੱਕ ਹਮਲੇ ਵਿੱਚ 23 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ , ਤਾਜ਼ਾ ਅੰਕੜਿਆਂ ਵਿਚ ਇਹ ਖੁਲਾਸਾ ਹੋਇਆ ਹੈ ਹਾਲਾਂਕਿ, ਹਮਲੇ ਦੇ ਬਾਵਜੂਦ ਲੋਕ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ , ਇਰਾਕ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਇਕ ਸੂਤਰ ਨੇ ਨਿਊਜ ਏਜੰਸੀ ਨੂੰ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਅਲ-ਖਾਲਾਨੀ ਚੌਕ ਵਿਖੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਜਿਸ ਵਿੱਚ 135 ਲੋਕ ਜ਼ਖਮੀ ਵੀ ਹੋਏ।


ਹਮਲਾਵਰ ਖੇਤਰ ਦੇ ਵਾਹਨਾਂ ਦੇ ਕਾਫਲੇ ਵਿੱਚ ਦਾਖਲ ਹੋ ਗਏ ਅਤੇ ਉਥੇ ਪ੍ਰਦਰਸ਼ਨ ਲਈ ਇਕੱਠੇ ਹੋਏ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ,ਅਲ-ਖਲਾਨੀ ਇਕ ਬਹੁ-ਮੰਜ਼ਲਾ ਪਾਰਕਿੰਗ ਗੈਰੇਜ ਦੇ ਅੱਗੇ ਹੈ, ਜਿਸਦੀ ਦੋ ਮਹੀਨੇ ਪਹਿਲਾਂ ਸ਼ੁਰੂ ਹੋਈ ਮੌਜੂਦਾ ਲਾਮਬੰਦੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕਬਜ਼ਾ ਕਰ ਲਿਆ ਹੈ ,ਇਹ ਤਹਿਰੀਰ ਚੌਕ ਦੇ ਨੇੜੇ ਵੀ ਹੈ, ਜੋ ਕਿ ਅੰਦੋਲਨ ਦਾ ਕੇਂਦਰ ਰਿਹਾ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਅਡੇਲ ਅਬਦੁੱਲ-ਮਾਹੀ ਨੂੰ ਪਹਿਲਾਂ ਅਸਤੀਫਾ ਦੇਣਾ ਪਿਆ ਸੀ ,ਇਨ੍ਹਾਂ ਹਮਲਿਆਂ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਨਹੀਂ ਡਿੱਗੇ ਹਨ ਅਤੇ ਉਹ ਸੁਧਾਰਾਂ ਦੀ ਮੰਗ ਕਰਦਿਆਂ ਅਲ-ਖਲਾਨੀ ਚੌਕ ਅਤੇ ਤਹਿਰੀਰ ਚੌਕ ‘ਤੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ।

ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ

ਇਰਾਕੀ ਦੇ ਰਾਸ਼ਟਰਪਤੀ ਬਾਰਾਮ ਸਾਲੇਹ ਨੇ ਅਪਰਾਧਿਕ ਗਿਰੋਹ ਦੁਆਰਾ ਕੀਤੇ ਗਏ ਅਪਰਾਧਿਕ ਹਮਲਿਆਂ ਦੀ ਨਿੰਦਾ ਕੀਤੀ, ਹਾਲਾਂਕਿ ਉਨ੍ਹਾਂ ਨੇ ਕੋਈ ਨਾਮ ਨਹੀਂ ਲਿਆ , ਉਨ੍ਹਾਂ ਨੇ ਕਿਸੇ ਵੀ ਨਾਗਰਿਕ ਦੇ ਹਥਿਆਰਬੰਦ ਅਤੇ ਹਿੰਸਕ ਰਵੱਈਏ ਤੋਂ ਬਗੈਰ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਤੇ ਜ਼ੋਰ ਦਿੱਤਾ ਹੈ , ਇਰਾਕ ਲਈ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਦੇ ਵਿਸ਼ੇਸ਼ ਪ੍ਰਤੀਨਿਧੀ, ਜੀਨੀਨ ਹੈਨਿਸ-ਪਲਾਸ਼ਾਰਟ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ ,ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਹਥਿਆਰਬੰਦ ਲੋਕਾਂ ਦੀ ਤਰਫੋਂ ਨਿਹੱਥੇ ਪ੍ਰਦਰਸ਼ਨਕਾਰੀਆਂ ਦੀ ਜਾਣਬੁੱਝ ਕੇ ਕੀਤੀ ਗਈ ਹੱਤਿਆ ਇਰਾਕ ਦੇ ਲੋਕਾਂ ‘ਤੇ ਅੱਤਿਆਚਾਰ ਤੋਂ ਘੱਟ ਨਹੀਂ ਹੈ ,ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋਣੀ ਚਾਹੀਦੀ ਹੈ ਅਤੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਨਿਆਂ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.