Breaking News :

USA 'ਚ 'DRUG SMUGGLING' 'ਚ ਸ਼ਾਮਲ ਭਾਰਤੀ ਪਰਿਵਾਰ 'ਤੇ ਲੱਗੀ ਪਾਬੰਧੀ

21 ਫਰਵਰੀ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਅਮਰੀਕਾ ਦੇ ਅਰਬ ਅਮੀਰਾਤ ਦੇ ਰਹਿਣ ਵਾਲੇ ਭਾਰਤੀ ਜਸਮੀਤ ਹਕੀਮਜਾਦਾ ਅਤੇ ਉਸ ਦੇ ਮਾਤਾ-ਪਿਤਾ ਦੇ ਉੱਤੇ ਕਥਿਤ ਤੌਰ 'ਤੇ ਡਰੱਗਸ ਸਮੱਗਲਿੰਗ 'ਚ ਸ਼ਾਮਲ ਹੋਣ ਦੇ ਆਰੋਪ ਲੱਗੇ ਹਨ ਜਿਸ ਕਾਰਨ ਉਹਨਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ | ਦੱਸ ਦਈਏ ਕਿ ਇਸ ਪਰਿਵਾਰ 'ਤੇ ਮਨੀ ਲਾਂਡਰਿੰਗ ਦੇ ਨਾਜਾਇਜ਼ ਕਾਰੋਬਾਰ 'ਚ ਵੀ ਸ਼ਾਮਲ ਹੋਣ ਦਾ ਦੋਸ਼ ਹੈ |



ਅਮਰੀਕੀ ਵਿੱਤ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਏਈ ਸਥਿਤ ਮੇਵੰਦ ਜਨਰਲ ਟ੍ਰੇਡਿੰਗ ਕੰਪਨੀ ਚਲਾਉਣ ਵਾਲੇ ਹਕੀਮਜਾਦਾ ਪਰਿਵਾਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਕੰਪਨੀ ਦਾ ਕਾਰੋਬਾਰ ਭਾਰਤ ਅਤੇ ਅਮਰੀਕਾ ਸਹਿਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲਿਆ ਹੈ | ਕੰਪਨੀ ਦੇ ਮਾਲਕ ਜਸਮੀਤ ਹਕੀਮਜਾਦਾ 'ਤੇ ਹੈਰੋਇਨ ਸਹਿਤ ਕਈ ਨਸ਼ੀਲੇ ਪਦਾਰਥਾਂ ਦਾ ਕੌਮਾਂਤਰੀ ਪੱਧਰ 'ਤੇ ਨਾਜਾਇਜ਼ ਕਾਰੋਬਾਰ ਕਰਨ ਦਾ ਦੋਸ਼ ਹੈ | ਜਸਮੀਤ ਦੇ ਮਾਤਾ-ਪਿਤਾ ਵੀ ਪਾਬੰਦੀ ਦੇ ਦਾਇਰੇ 'ਚ ਹਨ ਕਿਉਂਕਿ ਉਹ ਪੁੱਤਰ ਦੇ ਨਾਜਾਇਜ਼ ਕਾਰੋਬਾਰ 'ਚ ਸ਼ਾਮਲ ਰਹੇ ਹਨ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.