ਇਰਾਕ 'ਚ ਪ੍ਰਦਰਸ਼ਨ ਦੌਰਾਨ 2 ਪੱਤਰਕਾਰਾਂ ਦਾ ਗੋਲੀ ਮਾਰ ਕੇ ਕਤਲ

ਇਰਾਕ 'ਚ ਪ੍ਰਦਰਸ਼ਨ ਦੌਰਾਨ 2 ਪੱਤਰਕਾਰਾਂ ਦਾ ਗੋਲੀ ਮਾਰ ਕੇ ਕਤਲ

ਬਗਦਾਦ (Nri Media) : ਇਰਾਕ ਦੇ ਬਸਰਾ ਸ਼ਹਿਰ ਵਿੱਚ 2 ਪੱਤਰਕਾਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਦੋਵੇਂ ਪੱਤਰਕਾਰ ਇਰਾਕ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਨੂੰ ਕਵਰ ਰਹੇ ਸਨ। ਜਾਣਕਾਰੀ ਮੁਤਾਬਕ ਇਰਾਕ ਦੇ ਦਿਜਹਾਲ ਟੀਵੀ ਦੇ ਰਿਪੋਰਟਰ ਅਹਿਮਦ ਅਬਦੁਲ ਸਮਦ ਅਤੇ ਕੈਮਰਾਮੈਨ ਸਫਾ ਘਾਲੀ ਬਸਰਾ ਵਿੱਚ ਹੋ ਰਹੇ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਸਨ। ਇਸੇ ਦੌਰਾਨ ਅਣਪਛਾਤੇ ਬੰਦੂਕਧਾਰੀ ਨੇ ਉਨ੍ਹਾਂ ਦੀ ਕਾਰ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ। 

ਅਮਰੀਕੀ ਸਫਾਰਤਖਾਨੇ ਮੁਤਾਬਕ, ਇਹ ਇਰਾਕੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਕਾਇਮ ਰੱਖਣ, ਪੱਤਰਕਾਰਾਂ ਦੀ ਰੱਖਿਆ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਕਾਰਕੁੰਨ ਜ਼ੁਲਮ ਦੇ ਡਰ ਤੋਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਸਕਦੇ ਹਨ।ਸਫਾਰਤਖਾਨੇ ਮੁਤਾਬਕ, ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਜੇ ਅਪਰਾਧੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਨਿਆਂ ਦਵਾਇਆ ਜਾਵੇ। ਇਹ ਸਪੱਸ਼ਟ ਨਹੀਂ ਹੈ ਕਿ ਕਿਸ ਨੇ ਜਾਂ ਕਿਸ ਸਮੂਹ ਨੇ ਇਨ੍ਹਾਂ ਕਤਲੇਆਮ ਨੂੰ ਅੰਜਾਮ ਦਿੱਤਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.