• Wednesday, August 21

Breaking News :

ਅੰਮ੍ਰਿਤਸਰ - ਪਿਤਾ ਨੇ ਆਪਣੀ ਐਨਆਰਆਈ ਧੀ ਦਾ ਕਤਲ ਕਰ ਖੁਦ ਵੀ ਲਿਆ ਫਾਹਾ

ਅੰਮ੍ਰਿਤਸਰ , 25 ਫਰਵਰੀ ( NRI MEDIA )

ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇੱਕ ਭਿਆਨਕ ਵਾਰਦਾਤ ਹੋਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਹੈ , ਸਦਰ ਥਾਣਾ ਦੇ ਅਧੀਨ ਪੈਂਦੇ ਗੁਲਮੋਹਰ ਐਵੀਨਿਊ ਦੇ ਵਿੱਚ ਇੱਕ ਪਿਤਾ ਨੇ ਆਪਣੀ ਐਨਆਰਆਈ ਲੜਕੀ ਦਾ ਰਾਡ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ , ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਿਤਾ ਡੇਵਿਡ ਬਹੁਤ ਲੰਬੇ ਸਮੇਂ ਤੋਂ ਤਣਾਅ ਵਿੱਚ ਸੀ ਅਤੇ ਦਿਮਾਗ ਦੇ ਡਾਕਟਰ ਕੋਲੋਂ ਉਸ ਦਾ ਇਲਾਜ ਵੀ ਚੱਲ ਰਿਹਾ ਸੀ , ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ |

ਮਜੀਠਾ ਰੋਡ ਸਥਿਤ ਗੁਲਮੋਹਰ ਐਵੀਨਿਊ ਨਿਵਾਸੀ ਮਾਰਥਾ ਨੇ ਦੱਸਿਆ ਕਿ ਇਹ ਸਿਹਤ ਮਹਿਕਮੇ ਤੋਂ ਰੀਟਾਇਰਡ ਨਰਸ ਹੈ , ਉਨ੍ਹਾਂ ਦੇ ਪਤੀ ਡੇਵਿਡ ਮਸੀਹ ਪੰਜ ਸਾਲ ਪਹਿਲਾਂ ਪਾਵਰਕੌਮ ਤੋਂ ਰੀਟਾਇਰਡ ਹੋਏ ਸਨ , ਉਨ੍ਹਾਂ ਦੀ ਵੱਡੀ ਬੇਟੀ ਨਿਲੋਫਰ ਦਾ ਵਿਆਹ ਛੇ ਸਾਲ ਪਹਿਲਾਂ ਲੁਧਿਆਣਾ ਨਿਵਾਸੀ ਵਿੱਕੀ ਨਾਲ ਹੋਇਆ ਸੀ , ਲੰਬੇ ਸਮੇਂ ਤੋਂ ਵੱਡੀ ਬੇਟੀ ਨਿਲੋਫਰ ਇੰਗਲੈਂਡ ਵਿੱਚ ਰਹਿੰਦੀ ਸੀ  ਪਰ ਹੁਣ ਉਹ ਭਾਰਤ ਆਈ ਹੋਈ ਸੀ ਜਿਸ ਦੌਰਾਨ ਉਸ ਦਾ ਕਤਲ ਹੋ ਗਿਆ |

ਮਾਰਥਾ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਵੀ ਕੁਝ ਦੇਰ ਬਾਅਦ ਚਰਚ ਪਹੁੰਚ ਰਹੇ ਹਨ, ਪਰ ਕਾਫ਼ੀ ਦੇਰ ਤੱਕ ਡੇਵਿਡ ਚਰਚ ਨਹੀਂ ਪਹੁੰਚਿਆ. ਬਾਅਦ ਵਿੱਚ ਮਾਰਥਾ ਨੇ ਪਤੀ ਨੂੰ ਫੋਨ ਕੀਤਾ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ ,ਇਸ ਤੋਂ ਬਾਅਦ ਮਾਰਥਾ ਨੇ ਨੇੜਲੇ ਲੋਕਾਂ ਨੂੰ ਫ਼ੋਨ ਕਰ ਕੇ ਡੇਵਿਡ ਨਾਲ ਗੱਲ ਕਰਾਉਣ ਲਈ ਕਿਹਾ ਪਰ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਦਰਵਾਜਾ ਅੰਦਰੋਂ ਬੰਦ ਹੈ ਅਤੇ ਕੋਈ ਜਵਾਬ ਨਹੀਂ ਦੇ ਰਿਹਾ , ਜਿਸ ਤੋਂ ਬਾਅਦ ਮਾਰਥਾ ਘਰ ਆਈ ਅਤੇ ਉਨ੍ਹਾਂ ਨੇ ਦੋਵੇਂ ਲਾਸ਼ਾਂ ਦੇਖੀਆਂ , ਜਿਸ ਤੋਂ ਬਾਅਦ ਪੁਲਿਸ ਨੂੰ ਸੂਚਤ ਕੀਤਾ ਗਿਆ |

ਸਦਰ ਥਾਣੇ ਦੀ ਪੁਲਿਸ ਨੇ ਮ੍ਰਿਤਕ ਡੇਵਿਡ ਮਸੀਹ ਦੇ ਵਿਰੁੱਧ ਬੇਟੀ ਦਾ ਕਤਲ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ , ਉਧਰ, ਡੇਵਿਡ ਮਸੀਹ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿੱਚ ਰੱਖੇ ਪਾਲਤੂ ਕੁੱਤੇ ਨੂੰ ਛੱਤ ਉੱਤੇ ਬੰਦ ਕਰ ਦਿੱਤਾ ਸੀ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.