• Wednesday, September 18

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਗਿ੍ਫਤਾਰ ਕੀਤੇ 8 ਮੁਲਜ਼ਮਾਂ ਬਰੀ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਗਿ੍ਫਤਾਰ ਕੀਤੇ 8 ਮੁਲਜ਼ਮਾਂ ਬਰੀ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਮਾਮਲੇ ਵਿਚ ਕਪੂਰਥਲਾ ਪੁਲਿਸ ਵੱਲੋਂ ਗਿ੍ਫਤਾਰ ਕੀਤੇ 8 ਮੁਲਜ਼ਮਾਂ ਨੂੰ ਐਡੀਸ਼ਨਲ ਸੈਸ਼ਨ ਜੱਜ ਮਨੀਸ਼ ਅਰੋੜਾ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਨਵਰੀ 2015 'ਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਦਿਨ-ਦਿਹਾੜੇ ਪੁਲਿਸ ਸੁਰੱਖਿਆ 'ਚ ਫਗਵਾੜਾ ਨੇੜੇ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਸ ਨੂੰ ਜਲੰਧਰ 'ਚ ਅਦਾਲਤੀ ਪੇਸ਼ੀ ਤੋਂ ਬਾਅਦ ਨਾਭਾ ਜੇਲ੍ਹ ਲਿਆਇਆ ਜਾ ਰਿਹਾ ਸੀ। 

ਇਸ ਮਾਮਲੇ 'ਚ ਥਾਣਾ ਸਦਰ ਫਗਵਾੜਾ ਪੁਲਿਸ ਨੇ 8 ਮੁਲਜ਼ਮਾਂ ਕੁਲਪ੍ਰੀਤ ਦਿਓਲ, ਗੁਰਪ੍ਰੀਤ ਸਿੰਘ ਸੇਖੋਂ, ਰਮਨਦੀਪ ਸਿੰਘ, ਤੀਰਥ ਢਿੱਲਵਾਂ, ਸੋਨੂੰ ਬੱਬੂ, ਫੋਗਾ, ਘੁੱਗੀ ਅਤੇ ਸਾਬਾ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਇਕ ਵਿਸ਼ੇਸ਼ ਪੁਲਿਸ ਆਪ੍ਰੇਸ਼ਨ ਦੌਰਾਨ ਸਾਰੇ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਸੀ। 

ਕਰੀਬ 4 ਸਾਲ ਤਕ ਚੱਲੀ ਅਦਾਲਤੀ ਕਾਰਵਾਈ ਦੌਰਾਨ ਜਿੱਥੇ ਕੇਸ ਨਾਲ ਜੁੜੇ ਕਈ ਪ੍ਮੁੱਖ ਗਵਾਹ ਮੁਕਰ ਗਏ, ਉਥੇ ਹੀ ਮੌਕੇ 'ਤੇ ਤਾਇਨਾਤ ਪੁਲਿਸ ਟੀਮ ਦੇ ਕੁਝ ਮੁਲਾਜ਼ਮ ਵੀ ਗਵਾਹੀ ਦੇਣ ਤੋਂ ਪਿੱਛੇ ਹੱਟ ਗਏ। ਪੁਲਿਸ ਨੇ ਅਮਰੀਕਾ 'ਚ ਰਹਿੰਦੇ ਸੁੱਖਾ ਦੇ ਪਿਤਾ ਨੂੰ ਗਵਾਹੀ ਦੇਣ ਲਈ ਕਈ ਵਾਰ ਮੈਸੇਜ ਭੇਜਿਆ ਪਰ ਉਹ ਵੀ ਕੁਝ ਕਾਰਨਾਂ ਕਾਰਨ ਗਵਾਹੀ ਦੇਣ ਨਹੀ ਆਏ। ਜਿਸ ਕਾਰਨ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਕਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.