Breaking News :

ਪਤਨੀ ਦਾ ਕਤਲ ਕਰਕੇ ਯੂ ਪੀ ਭੱਜ ਗਏ ਪਤੀ ਨੂੰ ਪੁਲਿਸ ਨੇ ਯੂ ਪੀ ਤੋਂ ਕੀਤਾ ਗ੍ਰਿਫਤਾਰ

ਜਲੰਧਰ (ਇੰਦਰਜੀਤ ਸਿੰਘ ਚਾਹਲ) : ਥਾਣਾ ਬਸਤੀ ਬਾਵਾ ਖੇਲ ਤਹਿਤ ਆਉਂਦੇ ਨਿਊ ਰਾਜਨ ਨਗਰ ਵਿੱਚ ਆਪਣੀ ਪਤਨੀ ਦਾ ਕਤਲ ਕਰਕੇ ਯੂ ਪੀ ਭੱਜ ਗਏ। ਉਸ ਦੇ ਪਤੀ ਨੂੰ ਪੁਲਿਸ ਨੇ ਯੂ ਪੀ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਸੀ ਪੀ ਗੁਰਮੀਤ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਨਿਊ ਰਾਜਨ ਨਗਰ ਵਿੱਚ ਸੁਨੀਤਾ ਦੇਵੀ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਕਮਰੇ 'ਚ ਹੀ ਛੱਡ ਕੇ ਕਮਰੇ ਦੇ ਬਾਹਰ ਤਾਲਾ ਲਗਾ ਕੇ ਉਸ ਦਾ ਪਤੀ ਭੱਜ ਗਿਆ ਸੀ। ਪੁਲਿਸ ਨੇ ਮ੍ਰਿਤਕਾ ਦੀ ਮਾਂ ਸੰਜੂ ਦੇਵੀ ਪਤਨੀ ਚੰਦਰ ਸ਼ੇਖਰ ਪਾਸਵਾਨ ਪਿੰਡ ਪਥਾਉਲ ਬਿਹਾਰ ਹਾਲ ਵਾਸੀ ਨਜ਼ਦੀਕ ਗੰਦਾ ਨਾਲਾ ਅਨੂਪ ਨਗਰ ਬਸਤੀ ਪੀਰਦਾਦ ਦੇ ਬਿਆਨਾਂ 'ਤੇ ਉਸ ਦੇ ਜਵਾਈ ਸੁਰਿੰਦਰ ਕੁਮਾਰ ਪੁੱਤਰ ਸਤਨ ਪਾਸਵਾਨ ਵਾਸੀ ਪਿੰਡ ਰਾਣੀਪੁਰ ਜ਼ਿਲ੍ਹਾ ਥਾਣਾ ਰਾਮਗਾਓ ਜ਼ਿਲ੍ਹਾ ਬਹਿਰਿਚ ਉੱਤਰ ਪ੍ਰਦੇਸ਼ ਉੱਪਰ ਧਾਰਾ 302/34/120 B ਤਹਿਤ ਮਾਮਲਾ ਦਰਜ ਕਰ ਦਿੱਤਾ ਸੀ। 

ਕਤਲ ਕਰਨ ਤੋਂ ਬਾਅਦ ਸੁਰਿੰਦਰ ਆਪਣੇ ਪਿੰਡ ਭੱਜ ਗਿਆ ਸੀ। 1 ਮਾਰਚ ਨੂੰ ਪੁਲਿਸ ਪਾਰਟੀ ਨੇ ਸੁਰਿੰਦਰ ਕੁਮਾਰ ਨੂੰ ਉਥੋਂ ਗ੍ਰਿਫਤਾਰ ਕਰਕੇ ਸੀ ਜੇ ਐੱਮ ਬਹਿਰਾਈਚ ਦੀ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ 3 ਮਾਰਚ ਨੂੰ ਜਲੰਧਰ ਲਿਆ ਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਮਾਨਯੋਗ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਲਈ ਪੁਲਿਸ ਰਿਮਾਂਡ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਰਿੰਦਰ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਜਿੰਨੀ ਕਮਾਈ ਉਹ ਅੰਡੇ ਵੇਚ ਕੇ ਕਰਦਾ ਸੀ ਉਸ ਨੂੰ ਸ਼ਰਾਬ 'ਚ ਉਡਾ ਦਿੰਦਾ ਸੀ। 

ਜਿਸ ਕਾਰਨ ਸੁਨੀਤਾ ਦੇਵੀ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ।ਘਟਨਾ ਵਾਲੇ ਦਿਨ ਵੀ ਸੁਰਿੰਦਰ ਕੁਮਾਰ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਤਾਂ ਉਸ ਦਾ ਸੁਨੀਤਾ ਨਾਲ ਝਗੜਾ ਹੋ ਗਿਆ ਅਤੇ ਉਸ ਨੇ ਸੁਨੀਤਾ ਦੀ ਚੰਗੀ ਤਰ੍ਹਾਂ ਪਿਟਾਈ ਕਰ ਦਿੱਤੀ ਅਤੇ ਪਿਟਾਈ ਕਰਨ ਤੋਂ ਬਾਅਦ ਚੁੰਨੀ ਨਾਲ ਉਸ ਦਾ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ।ਕਤਲ ਕਰਨ ਤੋਂ ਬਾਅਦ ਉਹ ਇੱਕ ਦਮ ਘਬਰਾ ਗਿਆ ਅਤੇ ਉਸੇ ਸਮੇਂ ਹੀ ਉਹ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਯੂ ਪੀ ਭੱਜ ਗਿਆ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.