• Thursday, August 22

Breaking News :

ਇਹ 4 ਪੋਸ਼ਕ ਤੱਤ ਬਿਹਤਰ ਬਣਾਉਂਦੇ ਹਨ ‘ਸੈਕਸ ਡਰਾਈਵ’ ਨੂੰ..

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਸੈਕਸ ਇਕ ਅਜਿਹਾ ਐਕਸਪੀਰੀਅੰਸ ਹੈ, ਜੋ ਨਾ ਸਿਰਫ ਤੁਹਾਨੂੰ ਅੰਦਰੂਨੀ ਖੁਸ਼ੀ ਦਿੰਦਾ ਹੈ ਸਗੋਂ ਸਿਹਤ ਦੀ ਦ੍ਰਿਸ਼ਟੀ ਨਾਲ ਵੀ ਇਹ ਬੇਹੱਦ ਅਸਰਦਾਰ ਹੈ ਪਰ ਅੱਜ–ਕਲ ਦੀ ਜ਼ਿੰਦਗੀ 'ਚ ਸਟ੍ਰੈੱਸ, ਟੈਨਸ਼ਨ ਅਤੇ ਭੱਜ-ਦੌੜ ਨੇ ਸਕੂਨ ਖੋਹ ਲਿਆ ਹੈ। ਜੋੜੇ 'ਚ ਸੈਕਸ ਡਰਾਈਵ ਮੰਨੀ ਜਾਂਦੀ ਹੈ ਪਰ ਬਦਲਦੇ ਲਾਈਫਸਟਾਈਲ ਕਾਰਨ ਹੁਣ ਉਨ੍ਹਾਂ ਵਿਚ ਇਹ ਘੱਟ ਹੋ ਗਈ ਹੈ। ਐਕਸਪਰਟਸ ਮੁਤਾਬਕ ਜੇਕਰ 4 ਹੇਠ ਲਿਖਤ ਤੱਤਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਸੈਕਸ ਡਰਾਈਵ ਯਕੀਨੀ ਤੌਰ 'ਤੇ ਵਧੇਗੀ।

ਮੈਗਨੀਸ਼ੀਅਮ

ਮੈਗਨੀਸ਼ੀਅਮ ਮਸਲਸ ਨੂੰ ਰਿਲੈਕਸ ਕਰ ਕੇ ਕ੍ਰੈਮਪਸ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਮੈਗਨੀਸ਼ੀਅਮ ਇੰਸੁਲਿਨ ਦਾ ਲੇਵਲ ਮੇਨਟੇਨ ਕਰ ਕੇ ਪੋਲੀਸਟਿਕ ਓਵੇਰੀਅਨ ਸਿੰਡ੍ਰੋਮ (ਪੀ.ਸੀ.ਓ.ਡੀ.) ਨੂੰ ਦੂਰ ਰੱਖਣ 'ਚ ਮਦਦ ਕਰਦਾ ਹੈ। ਰੋਜ਼ਾਨਾ ਮੈਗਨੀਸ਼ੀਅਮ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।

ਵਿਟਾਮਿਨ ‘ਡੀ’ 

ਸਰੀਰ 'ਚ ਜੇਕਰ ਵਿਟਾਮਿਨ 'ਡੀ' ਕਮੀ ਹੋ ਜਾਏ ਤਾਂ ਇਸ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਸਗੋਂ ਫੰਗਲ ਇਨਫੈਕਸ਼ਨ, ਯੂ.ਟੀ.ਆਈ. ਅਤੇ ਵਜਾਈਨਾ 'ਚ ਇਨਫੈਕਸ਼ਨ ਹੋ ਸਕਦੀ ਹੈ। ਵਿਟਾਮਿਨ 'ਡੀ' ਐਂਟੀਮਾਈਕ੍ਰੋਬੀਅਲ ਕੰਪਾਊਂਡਸ ਦੇ ਪ੍ਰੋਡਕਸ਼ਨ ਨੂੰ ਰਿਵਾਈਵ ਕਰਦਾ ਹੈ।

ਮਾਕਾ 

ਇਸ ਸੁਪਰਫੂਡ ਪਲਾਂਟ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਇਹੋ ਸਟ੍ਰੈੱਸ ਹਾਰਮੋਨ ਦੇ ਲੇਵਲ ਨੂੰ ਘੱਟ ਕਰਦੇ ਹਨ। ਇਹੋ ਸਟ੍ਰੈੱਸ ਹਾਰਮੋਨ ਸੈਕਸ ਹਾਰਮੋਨ ਨੂੰ ਹੌਲੀ-ਹੌਲੀ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਰੋਜ਼ਾਨਾ ਸਵੇਰੇ ਇਰ ਚਮਚ ਮਾਕਾ ਦਾ ਪਾਊਡਰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਨਾਲ ਯਕੀਨੀ ਤੌਰ 'ਤੇ ਫਰਕ ਦਿਖਣ ਲੱਗੇਗਾ।

ਫਾਈਬਰ  

ਫਾਈਬਰ ਸਰੀਰ ਨਾਲ ਐਸਟ੍ਰੋਜਨ ਦੀ ਜ਼ਿਆਦਾਤਰ ਮਾਤਰਾ ਨੂੰ ਕੱਢਣ 'ਚ ਮਦਦ ਕਰਦਾ ਹੈ। ਇਹ ਹਾਰਮੋਨ ਨੂੰ ਘੱਟ ਕਰਨ ਅਤੇ ਯੂਟਰਸ ਫਾਈਬ੍ਰਾਈਡਸ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.