• Saturday, January 18

Breaking News :

CCD ਦੇ ਲਾਪਤਾ ਮਾਲਕ ਵੀਜੀ ਸਿਧਾਰਥ ਦੀ ਆਖਰੀ ਚਿੱਠੀ ਆਈ ਸਾਹਮਣੇ

CCD ਦੇ ਲਾਪਤਾ ਮਾਲਕ ਵੀਜੀ ਸਿਧਾਰਥ ਦੀ ਆਖਰੀ ਚਿੱਠੀ ਆਈ ਸਾਹਮਣੇ

ਮੀਡਿਆ ਡੈਸਕ (ਵਿਕਰਮ ਸਹਿਜਪਾਲ) : ਪੁਲਿਸ ਮੁਤਾਬਕ ਭਾਰਤ ਦੀ ਕੌਫ਼ੀ ਰੈਸਟੋਰੈਂਟਾਂ ਦੀ ਸਭ ਤੋਂ ਵੱਡੀ ਚੇਨ 'ਕੈਫ਼ੇ ਕੌਫ਼ੀ ਡੇਅ' CCD) ਦੇ ਮਾਲਕ ਵੀਜੀ ਸਿਧਾਰਥ ਸੋਮਵਾਰ ਰਾਤ ਤੋਂ ਮੈਂਗਲੋਰ ਤੋਂ ਲਾਪਤਾ ਹਨ। ਕੈਫੇ ਕੌਫੀ ਡੇਅ(Cafe Coffee Day) ਦੇ ਮਾਲਕ ਸਿਧਾਰਥ 29 ਜੁਲਾਈ ਨੂੰ ਬੇਂਗਲੁਰੂ ਆ ਰਹੇ ਸਨ ਅਤੇ ਰਸਤੇ ਦੇ ਵਿਚ ਸੋਮਵਾਰ ਸ਼ਾਮ 6.30 ਵਜੇ ਗੱਡੀ ਤੋਂ ਉਤਰ ਗਏ ਅਤੇ ਸੈਰ ਕਰਨ ਲੱਗ ਪਏ। ਸੈਰ ਕਰਦੇ-ਕਰਦੇ ਲਾਪਤਾ ਹੋ ਗਏ। ਸਿਧਾਰਥ ਦਾ ਮੋਬਾਇਲ ਵੀ ਸਵਿੱਚ ਆਫ ਹੈ ਇਸ ਕਾਰਨ ਐੱਸ.ਐੱਮ. ਕ੍ਰਿਸ਼ਣਾ ਸਮੇਤ ਸਾਰਾ ਪਰਿਵਾਰ ਪਰੇਸ਼ਾਨ ਹੈ। 

ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ, "ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਉਹ ਚਲਿਆ ਜਾਵੇ ਤੇ ਆਪ ਉਹ ਤੁਰ ਕੇ ਆ ਜਾਣਗੇ।" ਜਦੋਂ ਵੀਜੀ ਸਿਧਾਰਥ ਵਾਪਸ ਬਹੁਤ ਦੇਰ ਤੱਕ ਨਹੀਂ ਆਏ ਤਾਂ ਡਰਾਈਵਰ ਨੇ ਹੋਰਨਾਂ ਲੋਕਾਂ ਨੂੰ ਇਸ ਬਾਰੇ ਦੱਸਿਆ। ਜਾਣਕਾਰੀ ਮੁਤਾਬਕ ਦੱਸਿਆ ਦਾ ਰਿਹਾ ਹੈ ਕਿ ਕੈਫੇ ਕੌਫੀ ਡੇਅ 'ਤੇ 7000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਸੀ। ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਸਿਧਾਰਥ ਦੀ ਇਕ ਚਿੱਠੀ ਵੀ ਸਾਹਮਣੇ ਆਈ ਹੈ ਜਿਹੜੀ ਕਿ ਕਰੀਬ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸਟਾਫ ਨੂੰ ਲਿਖੀ ਸੀ। 

ਚਿੱਠੀ ਵਿਚ ਉਨ੍ਹਾਂ ਨੇ ਕੰਪਨੀ ਨੂੰ ਹੋ ਰਹੇ ਨੁਕਸਾਨ ਬਾਰੇ ਜ਼ਿਕਰ ਕੀਤਾ ਸੀ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਉਹ ਦੇਣਦਾਰੀਆਂ ਅਤੇ ਆਮਦਨ ਟੈਕਸ ਵਿਭਾਗ ਦੇ ਇਕ ਸਾਬਕਾ ਡੀ.ਜੀ. ਦਾ ਦਬਾਅ ਨਹੀਂ ਸਹਿਣ ਕਰ ਪਾ ਰਹੇ।

ਚਿੱਠੀ 'ਚ ਲਿਖੀ ਦਰਦ ਭਰੀ ਦਾਸਤਾਨ

ਸਿਧਾਰਥ ਨੇ ਕੰਪਨੀ ਦੇ ਨਾਮ ਆਪਣੀ ਆਖਰੀ ਚਿੱਠੀ 'ਚ ਬੋਰਡ ਆਫ ਡਾਇਰੈਕਟਰ ਅਤੇ ਕੈਫੇ ਕੌਫੀ ਡੇਅ ਪਰਿਵਾਰ ਨੂੰ ਕਿਹਾ ਕਿ ਉਹ 37 ਸਾਲ ਦੀ ਕੋਸ਼ਿਸ਼ਾਂ ਦੌਰਾਨ ਵੀ ਸਹੀ ਅਤੇ ਲਾਭ ਵਾਲਾ ਬਿਜ਼ਨੈੱਸ ਮਾਡਲ ਤਿਆਰ ਨਹੀਂ ਕਰ ਸਕੇ ਹਨ। ਉਨ੍ਹਾਂ ਨੇ ਲਿਖਿਆ ਕਿ ਜਿਹੜੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਉਨ੍ਹਾਂ ਨੂੰ ਨਿਰਾਸ਼ ਕਰਨ ਲਈ ਮੈਂ ਮੁਆਫੀ ਮੰਗਦਾ ਹਾਂ। ਮੈਂ ਲੰਮੇ ਸਮੇਂ ਤੋਂ ਲੜ ਰਿਹਾ ਸੀ ਪਰ ਅੱਜ ਹਾਰ ਮੰਨਦਾ ਹਾਂ ਕਿਉਂਕਿ ਮੈਂ ਇਕ ਪ੍ਰਾਈਵੇਟ ਇਕੁਇਟੀ ਲੈਂਡਰ ਪਾਰਟਨਰ ਦਾ ਦਬਾਅ ਨਹੀਂ ਸਹਿਣ ਕਰ ਪਾ ਰਿਹਾ ਹਾਂ, ਜਿਹੜੇ ਕਿ ਮੇਰੇ 'ਤੇ ਸ਼ੇਅਰ ਵਾਪਸ ਕਰਨ ਦਾ ਦਬਾਅ ਬਣਾ ਰਹੇ ਹਨ। 

ਇਸ ਦਾ ਅੱਧਾ ਟਰਾਂਜੈਕਸ਼ਨ ਮੈਂ 6 ਮਹੀਨੇ ਪਹਿਲਾਂ ਇਕ ਦੋਸਤ ਕੋਲੋਂ ਵੱਡੀ ਰਕਮ ਲੈ ਕੇ ਪੂਰਾ ਕਰ ਚੁੱਕਾ ਹਾਂ। ਉਨ੍ਹਾਂ ਨੇ ਲਿਖਿਆ ਕਿ ਦੂਜੇ ਲੈਂਡਰ ਵੀ ਦਬਾਅ ਬਣਾ ਰਹੇ ਸਨ ਜਿਸ ਕਾਰਨ ਉਹ ਹਾਲਾਤ ਦੇ ਸਾਹਮਣੇ ਝੁੱਕ ਗਏ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਹਰ ਗਲਤੀ ਅਤੇ ਨੁਕਸਾਨ ਲਈ ਉਹ ਹੀ ਜ਼ਿੰਮੇਦਾਰ ਹਨ। 

ਪੂਰੇ ਭਾਰਤ ਵਿੱਚ ਸੀਸੀਡੀ ਦੇ 1750 ਕੈਫੇ ਹਨ, ਕੰਪਨੀ ਘਾਟੇ ਵਿੱਚ ਚੱਲ ਰਹੀ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਮੈਂਗਲੋਰ ਦੇ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਹੈ ਕਿ ਦੋ ਟੀਮਾਂ ਨੂੰ ਨਦੀ ਵਿੱਚ ਖੋਜ ਮੁਹਿੰਮ 'ਤੇ ਲਾਇਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਲਗਾਤਾਰ ਵਧਦੇ ਕੰਪੀਟੀਸ਼ਨ ਕਰਕੇ ਸੀਸੀਡੀ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਕੰਪਨੀ ਨੇ ਕਈ ਥਾਵਾਂ 'ਤੇ ਆਪਣੇ ਛੋਟੇ ਆਊਟਲੈਟ ਬੰਦ ਵੀ ਕਰ ਦਿੱਤੇ ਸਨ। ਇਸ ਦੇ ਨਾਲ ਅਜਿਹੀਆਂ ਖ਼ਬਰਾਂ ਵੀ ਮੀਡੀਆ 'ਚ ਲਗਾਤਾਰ ਆ ਰਹੀਆਂ ਸਨ ਕਿ ਵੀਜੀ ਸਿਧਾਰਥ ਸੀਸੀਡੀ ਨੂੰ ਕੋਕਾ ਕੋਲਾ ਕੰਪਨੀ ਨੂੰ ਵੇਚਣ ਦਾ ਮਨ ਵੀ ਬਣਾ ਰਹੇ ਸਨ। ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਕੌਣ ਹਨ ਵੀਜੀ ਸਿਧਾਰਥ

ਵੀਜੀ ਸਿਧਾਰਥ ਸੀਸੀਡੀ ਨਾਮ ਨਾਲ ਜਾਣੀ ਜਾਂਦੀ ਮਸ਼ਹੂਰ ਕੈਫ਼ੇ ਚੇਨ ਦੇ ਮਾਲਕ ਹਨ। ਉਨ੍ਹਾਂ ਦੇ ਪੂਰੇ ਭਾਰਤ ਵਿੱਚ 1750 ਕੈਫੇ ਹਨ। ਸੀਸੀਡੀ ਦੇ ਮਲੇਸ਼ੀਆ, ਨੇਪਾਲ ਅਤੇ ਮਿਸਰ 'ਚ ਵੀ ਕੈਫੇ ਹਨ। 

ਵੀਜੀ ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਰਹੇ ਐੱਸ ਐੱਮ ਕ੍ਰਿਸ਼ਣਾ ਦੇ ਜਵਾਈ ਹਨ। ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਬਾਰੇ ਕਈ ਤਰ੍ਹਾਂ ਦੇ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.