Breaking News :

ਨਡਾਲੇ ਦਾ ਪੇਂਡੂ ਸਿਹਤ ਕੇਂਦਰ ਪਿਛਲੇ 4 ਸਾਲਾਂ ਤੋਂ ਹੈ ਬੰਦ, ਲੋਕ ਹੋ ਰਹੇ ਨੇ ਖੱਜਲ ਖੁਆਰ

29 ਨਵੰਬਰ, ਕਪੂਰਥਲਾ, ਇੰੰਦਰਜੀਤ ਸਿੰਘ ਚਾਹਲ :

ਭਾਂਵੇ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਵਿੱਚ ਸਿਹਤ ਪ੍ਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਇਸ ਦੇ ਉਲਟ ਇਥੇ 13 ਹਜ਼ਾਰ ਅਬਾਦੀ ਵਾਲਾ ਇਤਿਹਾਸਕ ਤੇ 28 ਪਿੰਡਾਂ ਨੂੰ ਆਪਣੀ ਗੋਦ ਚ ਬੈਠਾਉਣ ਵਾਲਾ ਕਸਬਾ ਨਡਾਲਾ ਪੇਂਡੂ ਸਿਹਤ ਕੇਂਦਰ ਤੋ ਸੱਖਣਾ ਹੈ । ਜਿਸ ਨਾਲ ਗਰੀਬ ਲੋਕਾਂ ਨੂੰ ਮਜਬੂਰਨ ਬਾਹਰੋਂ ਮਹਿੰਗਾਂ ਇਲਾਜ਼ ਕਰਵਾਉਣਾ ਪੈ ਰਿਹਾ ਹੈ ।

ਲੱਖਣ-ਕੇ-ਪੱਡਾ ਚ ਤਬਦੀਲ ਹੋਇਆ ਸਿਹਤ ਕੇਂਦਰ — ਨਗਰ ਪੰਚਾਇਤ ਦੇ ਗਠਨ ਤੋ ਬਾਅਦ ਪ੍ਸ਼ਾਸ਼ਨ ਵੱਲੋਂ ਇਥੇ ਚਲ ਰਹੇ ਪੇਂਡੂ ਸਿਹਤ ਕੇਂਦਰ ਨੂੰ 5 ਕਿਲੋਮੀਟਰ ਦੂਰ ਪਿੰਡ ਲੱਖਣ ਕੇ ਪੱਡਾ ਚ ਤਬਦੀਲ ਕਰ ਦਿਤਾ ਜਦ ਕਿ ਨਡਾਲਾ ਦੇ ਸ਼ਹਿਰੀਕਰਣ ਦੇ ਬਾਅਦ ਇੱਥੇ ਘੱਟੋ ਘੱਟ 25 ਬਿਸਤਰੇ ਦਾ ਹਸਪਤਾਲ ਬਨਣਾ ਚਾਹੀਦਾ ਸੀ ਪਰੰਤੂ ਇੰਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਕੋਈ ਪ੍ਬੰਧ ਨਹੀ ਹੋਇਆ । ਇਸ ਵੇਲੇ ਕੇਵਲ ਪੋਲੀਉ ਗਰਭਵਤੀ ਅੋਰਤਾਂ ਦੀ ਦੇਖਭਾਲ ਤੇ ਬੱਚਾ ਟੀਕਾਕਰਣ ਕਰਨ ਵਾਲੇ ਏ.ਐਨ.ਐਸ ਤੇ ਹੋਰ ਅਮਲਾ ਮੋਜੂਦ ਰਹਿੰਦਾ ਹੈ ।

ਨਹੀ ਹੈ ਯੋਗ ਡਾਕਟਰ  :- ਇਸ ਮੋਕੇ ਜੱਚਾ ਬੱਚਾ ਦੀ ਸੰਭਾਲ ਤੋ ਇਲਾਵਾ ਇਥੇ ਕੋਈ ਯੋਗ ਡਾਕਟਰ ਨਹੀ ਹੈ ਲੈਬੋਰਟਰੀ ਤੇ ਦਵਾਈਆ ਦਾ ਵੀ ਕੋਈ ਪੁਖਤਾ ਪ੍ਬੰਧ ਨਹੀ ਹੈ ਜਿਸ ਕਰਕੇ ਗਰੀਬ ਲੋਕਾਂ ਨੂੰ ਬਾਹਰੋ ਮਹਿੰਗਾ ਇਲਾਜ਼ ਕਰਵਾਉਣਾ ਪੈ ਰਿਹਾ ਹੈ ਕਈ ਤਾਂ ਸਮੇਂ ਸਿਰ ਮਹਿੰਗਾ ਕਰਾਉਣ ਖੁਣੋਂ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ ਤੇ ਕਈਆ ਦੀ ਮੌਤ ਵੀ ਹੋ ਚੁੱਕੀ ਹੈ ।

ਵਿਧਾਇਕ ਖਹਿਰਾ ਦੀਆਂ ਕੋਸ਼ਿਸ਼ਾਂ ਨੂੰ ਵੀ ਨਾ ਪਿਆ ਬੂਰ :- ਬੰਦ ਪਏ ਇਸ ਹਸਪਤਾਲ ਨੂੰ ਮੁੜ ਚਾਲੂ ਕਰਾਉਣ ਸਬੰਧੀ ਭਾਂਵੇ ਕਿ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾਂ ਸਿਹਤ ਮੰਤਰੀ ਬੵਹਮ ਮਹਿੰਦਰਾ ਨੂੰ ਮਿਲ ਚੁੱਕੇ ਹਨ ਪਰ ਸ: ਖਹਿਰਾ ਦੀਆ ਕੋਸ਼ਿਸ਼ਾਂ ਨੂੰ ਅਜੇ ਤੱਕ ਬੂਰ ਨਹੀ ਪਿਆ । 
ਵੇਖਣ ਚ ਆਇਆ ਹੈ ਕਿ ਆਪ ਹਾਈ ਕਮਾਂਡ ਵੱਲੋ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋ ਹਟਾਏ ਜਾਣ ਮਗਰੋ ਸ ਖਹਿਰਾ ਹਲਕੇ ਤੋ ਪਰੵੇ, ਪੰਜਾਬ ਦੇ ਭੱਖਦੇ ਮਸਲਿਆਂ ਨੂੰ ਸੁਲਝਾਉਣ ਚ ਜੁੱਟ ਗਏ ਹਨ । ਇਸ ਸਬੰਧੀ ਆਮ ਲੋਕਾਂ ਦੀ ਮੰਗ ਹੈ ਕਿ ਇਸ ਬੰਦ ਪਏ ਪੇਂਡੂ ਸਿਹਤ ਕੇਂਦਰ ਵੱਲ ਜਲਦ ਤੋ ਜਲਦ ਧਿਆਨ ਦਿਤਾ ਜਾਵੇ, ਤਾਂ ਜਾ ਗਰੀਬ ਲੋਕਾਂ ਨੂ ਹੋ ਰਹੇ ਸ਼ੋਸ਼ਣ ਤੋ ਬਚਾਇਆ ਜਾ ਸਕੇ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.