Breaking News :

ਫੁੱਟਬਾਲ ਖਿਡਾਰੀ ਰੋਨਾਲਡੋ ‘ਤੇ ਲੱਗਾ ਕਰੀਬ 2 ਕਰੋੜ ਦਾ ਜੁਰਮਾਨਾ

22 ਜਨਵਰੀ, ਸਿਮਰਨ ਕੌਰ- (NRI MEDIA) :

ਸਪੇਨ ਦੀ ਅਦਾਲਤ ਨੇ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਟੈਕਸ ਘਪਲੇ ਦੇ ਮਾਮਲੇ ਵਿਚ 1.88 ਕਰੋੜ ਯੂਰੋ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 23 ਮਹੀਨੇ ਦੀ ਸਜ਼ਾ ਵੀ ਸੁਣਾਈ ਗਈ ਹੈ ਪਰ ਰਿਅਲ ਮੈਡਰਿਡ ਦੇ ਸਾਬਕਾ ਖਿਡਾਰੀ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ ਕਿਉਂਕਿ ਸਪੇਨ ਵਿਚ ਦੋ ਸਾਲ ਤੋਂ ਘੱਟ ਦੀ ਸਜ਼ਾ ਲਈ ਆਮ ਤੌਰ ‘ਤੇ ਦੋਸ਼ੀ ਨੂੰ ਜੇਲ੍ਹ ਵਿਚ ਨਹੀਂ ਭੇਜਿਆ ਜਾਂਦਾ।

ਰੋਨਾਲਡੋ ਦੀ ਸਜ਼ਾ ਸਰਕਾਰੀ ਵਕੀਲ ਨੂੰ ਦਿਤੇ ਗਏ ਉਸ ਕਬੂਲਨਾਮੇ ਤੋਂ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ 2011-14 ਵਿਚ ਟੈਕਸ ਘਪਲੇ ਦੀ ਗੱਲ ਨੂੰ ਮੰਨਿਆ ਹੈ। ਸਰਕਾਰੀ ਵਕੀਲ ਨੇ ਰੋਨਾਲਡੋ ‘ਤੇ 1.47 ਕਰੋੜ ਯੂਰੋ ਦੇ ਟੈਕਸ ਫਰਾਡ ਦਾ ਇਲਜ਼ਾਮ ਲਗਾਇਆ ਸੀ ਪਰ ਪੁਰਤਗਾਲ ਦੇ ਖਿਡਾਰੀ ਦੀ ਅਪੀਲ ਤੋਂ ਬਾਅਦ ਰਕਮ ਨੂੰ 57 ਲੱਖ ਯੂਰੋ ਤੱਕ ਸੀਮਿਤ ਕਰ ਦਿਤਾ ਸੀ।

ਅਲੋਂਸੋ ‘ਤੇ ਸਰਕਾਰੀ ਵਕੀਲ ਨੇ 2010 – 12 ਵਿਚ ਟੈਕਸ ਘਪਲੇ ਦੇ ਤਿੰਨ ਇਲਜ਼ਾਮ ਲਗਾਏ ਹਨ। ਅਲੋਸੋਂ ਨੇ ਹਾਲਾਂਕਿ ਕਿਹਾ ਕਿ ਉਹ ਨਿਰਦੋਸ਼ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਸਰਕਾਰੀ ਵਕੀਲ ਨੇ ਰਿਅਲ ਮੈਡਰਿਡ ਦੇ ਇਸ ਸਾਬਕਾ ਖਿਡਾਰੀ ਨੂੰ 23 ਮਹੀਨੇ ਦੀ ਜੇਲ੍ਹ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ। ਰੋਨਾਲਡੋ ਹੁਣ ਰਿਅਲ ਮੈਡਰਿਡ ਨੂੰ ਛੱਡ ਇਟਲੀ ਦੀ ਟੀਮ ਜੁਵੈਂਟਸ ਦੇ ਨਾਲ ਜੁੜ ਗਏ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.