Breaking News :

ਨੀਂਦ ਜਾਂ ਸੈਕਸ 'ਚੋਂ ਕੀ ਬਿਹਤਰ...?

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਕੀ ਤੁਸੀਂ ਵੀ ਅਕਸਰ ਰਾਤ ਦੇ ਸੌਣ ਤੇ ਸੈਕਸ 'ਚੋਂ ਕੀ ਚੁਣੀਏ ਦੀ ਉਧੇੜ-ਬੁਣ 'ਚ ਫਸੇ ਰਹਿੰਦੇ ਹੋ? ਵੈਸੇ ਜੇਕਰ ਇਕ ਲਾਈਫ ਸਟਾਈਲ ਸਰਵੇ ਦੀ ਮੰਨੀਏ ਤਾਂ ਤਕਰੀਬਨ 80 ਫੀਸਦੀ ਲੋਕ ਸੈਕਸ ਦੀ ਬਜਾਏ ਨੀਂਦ ਨੂੰ ਚੁਣਨਾ ਜ਼ਿਆਦਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਕਨਫਿਊਜ਼ ਹੋ ਕਿ ਸੈਕਸ ਦੀ ਬਜਾਏ ਨੀਂਦ ਨੂੰ ਚੁਣਨਾ ਨਾਰਮਲ ਹੈ ਜਾਂ ਨਹੀਂ ਤਾਂ ਇਹ ਰਿਪੋਰਟ ਤੁਹਾਡੀ ਮਦਦ ਕਰ ਸਕਦੀ ਹੈ। ਜੇਕਰ ਤੁਸੀਂ ਰਾਤ 'ਚ ਪੂਰੀ ਨੀਂਦ ਨਹੀਂ ਲੈਂਦੇ ਤਾਂ ਅਗਲੇ ਦਿਨ ਤੁਹਾਨੂੰ ਸੁਸਤੀ ਮਹਿਸੂਸ ਹੋਵੇਗੀ, ਕਾਨਸਨਟ੍ਰੇਸ਼ਨ ਲੈਵਲ ਪ੍ਰਭਾਵਿਤ ਹੋਵੇਗਾ।

ਘੱਟ ਸੌਣ ਕਾਰਨ ਭਾਰ ਵਧਣ ਦੀ ਵੀ ਸਮੱਸਿਆ ਹੋ ਸਕਦੀ ਹੈ ਤੇ ਨਾਲ ਹੀ ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੁੰਦੀ ਹੈ। ਇਸ ਲਈ ਸੈਕਸ ਦੀ ਬਜਾਏ ਨੀਂਦ ਨੂੰ ਚੁਣਨਾ ਬਿਲਕੁਲ ਨਾਰਮਲ ਹੈ।ਪਰੰਤੂ ਇਕ ਹੱਲ ਹਮੇਸ਼ਾ ਯਾਦ ਰੱਖੋ ਕਿ ਜੇਕਰ ਤੁਹਾਡਾ ਪਾਰਟਨਰ ਹੈ ਤਾਂ ਸੈਕਸ ਤੁਹਾਡੀ ਲਾਈਫ ਦਾ ਇਕ ਅਹਿਮ ਹਿੱਸਾ ਹੈ। ਸੈਕਸ ਕਰਨ ਦੇ ਵੀ ਕਈ ਫਾਇਦੇ ਹਨ। ਇਸ ਨਾਲ ਸਟ੍ਰੈਸ ਘੱਟ ਹੁੰਦੀ ਹੈ, ਕੈਲਰੀ ਬਰਨ ਹੁੰਦੀ ਹੈ, ਹਾਰਟ ਮਜ਼ਬੂਤ ਰਹਿੰਦਾ ਹੈ ਤੇ ਤੁਹਾਡੇ ਰਿਸ਼ਤੇ ਨੂੰ ਵੀ ਮਜ਼ਬੂਤੀ ਮਿਲਦੀ ਹੈ।

ਪਰੰਤੂ ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਨੀਂਦ ਜਾਂ ਸੈਕਸ 'ਚੋਂ ਕੀ ਬਿਹਤਰ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਬਿਹਤਰ ਹਨ। ਕੁਝ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੀ ਸੈਕਸ ਲਾਈਫ ਤੋਂ ਖੁਸ਼ ਨਹੀਂ ਤਾਂ ਆਪਣੇ ਦਿਮਾਗ ਨੂੰ ਰਿਲੈਕਸ ਕਰਨ ਲਈ ਥੋੜੀ ਨੀਂਦ ਲਵੋ ਉਥੇ ਦੂਜੇ ਪਾਸੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੋੜੀਂਦੀ ਨੀਂਦ ਨਹੀਂ ਲੈ ਰਹੇ ਤਾਂ ਸੈਕਸ ਟ੍ਰਾਈ ਕਰੋ। ਸੈਕਸ ਕਰਨ ਨਾਲ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ ਤੇ ਕਈ ਮਾਮਲਿਆਂ 'ਚ ਸਲੀਪ ਥੈਰੇਪੀ ਲਈ ਸੈਕਸ ਕੀਤਾ ਜਾਂਦਾ ਹੈ ਕਿਉਂਕਿ ਸੈਕਸ ਕਰਨ ਤੋਂ ਬਾਅਦ ਚੰਗੀ ਨੀਂਦ ਆਉਂਦੀ ਹੈ।

30 ਮਿੰਟ ਦੇ ਵਾਕ ਜਿਹਨੀ ਕੈਲਰੀ ਬਰਨ ਹੁੰਦੀ ਹੈ ਸੈਕਸ ਕਰਨ ਨਾਲ 

ਸੈਕਸ ਕਰਨ ਨਾਲ ਇਕ ਘੰਟੇ 'ਚ 300 ਕੈਲਰੀ ਬਰਨ ਹੁੰਦੀ ਹੈ, ਤਕਰੀਬਨ ਇੰਨੀਂ ਹੀ ਕੈਲਰੀ 30 ਮਿੰਟ ਦੇ ਵਾਕ ਨਾਲ ਵੀ ਬਰਨ ਹੁੰਦੀ ਹੈ। ਹੁਣ ਤੁਸੀਂ ਸੈਕਸ ਦੇ ਫਾਇਦੇ ਸਮਝ ਹੀ ਸਕਦੇ ਹੋ। ਸੈਕਸ ਕਰਨ ਨਾਲ ਸਰੀਰ ਦੇ ਅੰਦਰੂਨੀ ਅੰਗਾਂ ਤੱਕ ਫ੍ਰੈਸ਼ ਖੂਨ ਪਹੁੰਚਦਾ ਹੈ ਤੇ ਟਾਕਸਿਨਸ ਬਾਹਰ ਨਿਕਲਦੇ ਹਨ। ਸੈਕਸ ਨਾਲ ਸਰੀਰ 'ਚ ਡੀ.ਐੱਚ.ਈ.ਏ. ਨਾਂ ਦੇ ਹਾਰਮੋਨ ਰਿਲੀਜ਼ ਹੁੰਦੇ ਹਨ ਜੋ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਠੀਕ ਕਰਦਾ ਹੈ, ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਟਿਸ਼ੂ ਦੀ ਮੁਰੰਮਤ ਕਰਦਾ ਹੈ। ਸੈਕਸ ਕਰਨ ਨਾਲ ਸਟ੍ਰੈਸ ਦਾ ਪੱਧਰ ਘੱਟ ਹੁੰਦਾ ਹੈ ਤੇ ਹਾਰਟ ਦਾ ਫੰਕਸ਼ਨ ਬਿਹਤਰ ਹੁੰਦਾ ਹੈ। ਰੈਗੂਲਰ ਸੈਕਸ ਪ੍ਰੋਸਟੇਟ ਹੈਲਥ ਨੂੰ ਲੰਬੇ ਸਮੇਂ ਤੱਕ ਮੇਨਟੇਨ ਰੱਖਦਾ ਹੈ।

ਸ਼ਰੀਰ ਦਾ ਫੰਕਸ਼ਨ ਸਹੀ ਤਰੀਕੇ ਨਾਲ ਹੋਵੇ ਇਸ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ। ਨੀਂਦ ਦੀ ਕਮੀ ਨਾਲ ਤੁਹਾਡੇ ਦਿਮਾਗ ਦੇ ਫੰਕਸ਼ਨ ਨੂੰ ਨੁਕਸਾਨ ਪਹੁੰਚਦਾ ਹੈ। ਤੁਸੀਂ ਸੈਕਸ ਦੀ ਬਜਾਏ ਨੀਂਦ ਚੁਣੋ ਜਾਂ ਨੀਂਦ ਦੀ ਬਜਾਏ ਸੈਕਸ ਦੋਵੇਂ ਹੀ ਮਹੱਤਵਪੂਰਨ ਹਨ। ਬਲਕਿ ਚੰਗੇ ਸੈਕਸ ਲਈ ਚੰਗੀ ਨਹੀਂ ਜ਼ਰੂਰੀ ਹੈ। ਤਾਂ ਦੋਵੇਂ ਚੀਜ਼ਾਂ ਆਪਸ 'ਚ ਜੁੜੀਆਂ ਹੋਈਆਂ ਹਨ। ਇਸ ਲਈ ਤੁਸੀਂ ਆਪਣੇ ਹਿਸਾਬ ਨਾਲ ਫੈਸਲਾ ਲੈ ਸਕਦੇ ਹੋ।


3 Comments

    gourav

    1 month ago

    sleep is better then sex because i am singel

    Rishab Malhotra

    1 month ago

    Sex helps us sleep more comfortably, and through better sleep, sex creates a stronger immune system that's Why sex is important for us..!

    Ajay Rajput

    1 month ago

    Both are important for us

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.