ਬ੍ਰਿਟੇਨ ਵਿਚ ਅੱਜ ਆਮ ਚੋਣਾਂ - ਬ੍ਰੇਕਜਿਟ ਦੇ ਨਾਲ ਨਾਲ ਕਈ ਮੁਖ ਮੁੱਦੇ ਅਹਿਮ
ਇਨਸਾਨ ਦੇ ਸਿਰ 'ਤੇ ਨਿਕਲ ਆਇਆ ਸਿੰਙ
ਸਾਗਰ (ਇੰਦਰਜੀਤ ਸਿੰਘ) : ਤੁਸੀਂ ਕਹਾਣੀਆਂ 'ਚ ਯੂਨੀਕਾਰਨ ਯਾਨੀ ਸਿੰਙ ਵਾਲੇ ਘੋੜੇ ਬਾਰੇ ਸੁਣਿਆ ਹੋਵੇਗਾ। ਇੰਗਲਿਸ਼ ਫਿਲਮ ਹੈੱਲਬੁਆਏ 'ਚ ਵੀ ਇਕ ਚਰਿੱਤਰ ਦਿਖਾਇਆ ਗਿਆ ਹੈ ਜਿਸ ਦੇ ਦੋ ਸਿੰਙ ਹਨ...ਜੇਕਰ ਅਸਲ ਜ਼ਿੰਦਗੀ 'ਚ ਵੀ ਇਕ ਇਨਸਾਨ ਅਜਿਹਾ ਸਾਹਮਣੇ ਆਇਆ ਜਿਸ ਦੇ ਸਿਰ ਦੇ ਵਿਚਕਾਰ ਇਕ ਸਿੰਙ ਨਿਕਲ ਆਇਆ ਸੀ। ਸਾਗਰ ਜ਼ਿਲ੍ਹੇ ਦੇ ਰਹਿਲੀ ਦੇ ਪਟਨਾ ਬਜ਼ੁਰਗ ਪਿੰਡ 'ਚ ਸ਼ਿਆਮਲਾਲ ਯਾਦਵ (74) ਦੇ ਸਿਰ 'ਚ 4 ਇੰਚ ਤੋਂ ਵੱਡਾ ਸਿੰਙ ਨਿਕਲ ਆਇਆ ਸੀ। ਸਿੰਙ ਬਿਲਕੁਲ ਅਸਲੀ ਤੇ ਠੋਸ ਸੀ।
ਮੈਡੀਕਲ ਸਾਇੰਸ 'ਚ ਇਹ ਦੁਰਲਭ ਮਾਮਲਾ ਹੈ। ਬੀਤੇ ਦਿਨੀਂ ਸ਼ਿਆਮਲਾਲ ਦਾ ਆਪ੍ਰੇਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਸਿੰਙ ਤੋਂ ਮੁਕਤੀ ਮਿਲ ਗਈ ਹੈ।ਰਹਿਲੀ ਦੇ ਪਟਨਾ ਬਜ਼ੁਰਗ ਪਿੰਡ ਦੇ ਸ਼ਿਆਮਲਾਲ ਬੀਤੇ 5 ਸਾਲ ਤੋਂ ਸਿਰ 'ਤੇ ਸਿੰਙ ਲੈ ਕੇ ਘੁੰਮ ਰਹੇ ਸਨ। ਉਂਝ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਬਸ ਅਸਹਿਜ ਲਗਦਾ ਸੀ। ਸ਼ਿਆਮਲਾਲ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਨ੍ਹਾਂ ਦੇ ਸਿਰ 'ਤੇ ਸੱਟ ਲੱਗੀ ਸੀ ਜਿਸ ਤੋਂ ਕੁਝ ਸਮੇਂ ਬਾਅਦ ਸਿੰਙ ਨਿਕਲਣ ਲੱਗਿਆ ਸੀ।
Add Comment