Coronavirus : ਚੀਨ ’ਚ 2715 ਮੌਤਾਂ, ਦੁਨੀਆ 'ਚ 81 ਹਜ਼ਾਰ ਪੀੜਤ

Coronavirus : ਚੀਨ ’ਚ 2715 ਮੌਤਾਂ, ਦੁਨੀਆ 'ਚ 81 ਹਜ਼ਾਰ ਪੀੜਤ

ਵੈੱਬ ਡੈਸਕ (Nri Media) : ਚੀਨ ਤੋਂ ਸ਼ੁਰੂ ਹੋਏ ’ਚ ਕੋਰੋਨਾ ਵਾਇਰਸ ਦਾ ਕਹਿਰ ਹੌਲੀ-ਹੌਲੀ ਵਿਸ਼ਵ 'ਚ ਫੈਲ ਰਿਹਾ ਹੈ। ਚੀਨ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 2715 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਇਸ ਵਾਇਰਸ ਨਾਲ 78,000 ਲੋਕ ਪੀੜਤ ਹਨ। ਹਾਲਾਂਕਿ ਮਹਾਂਮਾਰੀ ਦੇ ਮਾਮਲਿਆਂ ’ਚ ਕਮੀ ਆਈ ਹੈ ਪਰ ਕੋਰੋਨਾ ਵਾਇਰਸ ਦਾ ਖ਼ਤਰਾ ਪੂਰੀ ਦੁਨੀਆ ’ਚ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਚੀਨ ਦੇ ਬਾਹਰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਮਹਾਂਮਾਰੀ ਕਾਰਨ ਵੁਹਾਨ ਸ਼ਹਿਰ ’ਚ ਸਥਿਤੀ ਗੰਭੀਰ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਸਾਹਮਣੇ ਆ ਰਹੇ ਹਨ। 


ਚੀਨ ’ਚ 411 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦੇਸ਼ ਤੋਂ ਬਾਹਰ 427 ਨਵੇਂ ਮਾਮਲੇ ਆਏ। ਕੋਰੋਨਾ ਵਾਇਰਸ ਦੀ ਲਪੇਟ 'ਚ ਰਹੇ ਇਟਲੀ 'ਚ ਇੱਕ ਹੋਰ ਦੀ ਮੌਤ ਹੋ ਗਈ ਹੈ। ਹੁਣ ਤੱਕ ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 12 ਅਤੇ ਪੀੜਤਾਂ ਦੀ ਗਿਣਤੀ 374 ਹੋ ਗਈ ਹੈ। ਇਸ ਦੇ ਨਾਲ ਹੀ ਜਰਮਨੀ, ਫਰਾਂਸ ਅਤੇ ਸਪੇਨ ’ਚ ਇਸ ਵਾਇਰਸ ਦਾ ਅਸਰ ਵਧਦਾ ਜਾ ਰਿਹਾ ਹੈ। ਪੂਰੀ ਦੁਨੀਆ ’ਚ 81 ਹਜ਼ਾਰ ਲੋਕ ਇਸ ਵਾਇਰਸ ਨਾਲ ਪੀੜਤ ਹਨ। ਪੱਛਮ ਏਸ਼ੀਆ ’ਚ ਬਹਿਰੀਨ, ਕੁਵੈਤ ਅਤੇ ਇਰਾਕ ’ਚ ਵੀ ਕੋਰੋਨਾ ਵਾਇਰਸ ਵੱਧ ਰਿਹਾ ਹੈ। ਜਦਕਿ ਏਸ਼ੀਆ ’ਚ ਖ਼ਤਰਾ ਬਰਕਰਾਰ ਹੈ। ਦੱਖਣ ਕੋਰੀਆ ਤੋਂ 284 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ 1261 ਹੋ ਗਈ ਹੈ। 


ਕੋਰੋਨਾ ਨਾਲ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਵਿੱਚ ਫਸੇ ਭਾਰਤੀਆਂ ਦਾ ਇੰਤਜ਼ਾਰ ਬੁੱਧਵਾਰ ਨੂੰ ਖ਼ਤਮ ਹੋਇਆ ਅਤੇ ਉਹ ਦਿੱਲੀ ਪਹੁੰਚ ਗਏ। ਨਿਉਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ 15 ਟਨ ਰਾਹਤ ਸਮੱਗਰੀ ਨਾਲ ਵੁਹਾਨ ਪਹੁੰਚਿਆ। ਉੱਥੇ ਹੀ ਰਾਹਤ ਸਮੱਗਰੀ ਛੱਡਣ ਤੋਂ ਬਾਅਦ, ਉਸੇ ਜਹਾਜ਼ ਤੋਂ ਉਥੇ ਫਸੇ 112 ਲੋਕਾਂ ਦੇ ਨਾਲ, ਦਿੱਲੀ ਲਈ ਰਵਾਨਾ ਹੋ ਗਏ ਅਤੇ ਵੀਰਵਾਰ ਨੂੰ ਸਵੇਰੇ 6.45 ਵਜੇ ਦਿੱਲੀ ਪਹੁੰਚ ਗਏ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.