ਫਰਾਂਸ ਵਿਚ ਲਗਾਤਾਰ ਹੋ ਰਹੀਆਂ ਮੌਤ - ਹੁਣ ਦੇਸ਼ ਬੰਦੀ ਦਾ ਐਲਾਨ

ਫਰਾਂਸ ਵਿਚ ਲਗਾਤਾਰ ਹੋ ਰਹੀਆਂ ਮੌਤ - ਹੁਣ ਦੇਸ਼ ਬੰਦੀ ਦਾ ਐਲਾਨ

ਪੈਰਿਸ , 28 ਮਾਰਚ ( NRI MEDIA )

ਕੋਰੋਨਾ ਵਾਇਰਸ ਦੇ ਫੈਲਣ ਨਾਲ ਨਜਿੱਠਣ ਲਈ, ਫਰਾਂਸ ਦੀ ਸਰਕਾਰ ਨੇ ਦੇਸ਼ ਵਿਆਪੀ ਤਾਲਾਬੰਦੀ ਨੂੰ ਦੋ ਹਫ਼ਤਿਆਂ ਤੋਂ ਵਧਾ ਕੇ 15 ਅਪ੍ਰੈਲ ਕਰਨ ਦਾ ਫੈਸਲਾ ਕੀਤਾ ਹੈ , ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਇਸ ਦੀ ਘੋਸ਼ਣਾ ਕੀਤੀ, ਫਰਾਂਸ ਵਿੱਚ ਹੁਣ ਤੱਕ 1,995 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ।

ਸਿਨਹੂਆ ਨਿਉਜ਼ ਏਜੰਸੀ ਨੇ ਫਿਲਿਪ ਦੇ ਹਵਾਲੇ ਨਾਲ ਕਿਹਾ, "ਇਨ੍ਹਾਂ 10 ਦਿਨਾਂ ਦੇ ਤਾਲਾਬੰਦੀ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਅਸੀਂ ਇਸ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹਾਂ , ਇਸਨੇ ਪੂਰਬੀ ਫਰਾਂਸ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਪੈਰਿਸ ਅਤੇ ਉੱਤਰੀ ਫਰਾਂਸ ਵਾਲ ਆ ਰਹੀ ਹੈ , ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਸਮਝੌਤੇ ਅਨੁਸਾਰ ਮੈਂ ਤਾਲਾਬੰਦੀ ਦੀ ਮਿਆਦ ਦੋ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕਰ ਰਿਹਾ ਹਾਂ, ਜੋ ਅਗਲੇ ਮੰਗਲਵਾਰ ਤੋਂ 15 ਅਪ੍ਰੈਲ ਤੱਕ ਜਾਰੀ ਹੋਵੇਗਾ।

ਸਿਹਤ ਸੱਕਤਰ ਜਨਰਲ ਜੇਰੋਮ ਸਲੋਮੋਨ ਨੇ ਕਿਹਾ ਕਿ ਫਰਾਂਸ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 13 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ , ਇਸ ਤੋਂ ਬਾਅਦ, ਕੁਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 32964 ਹੋ ਗਈ ਹੈ , ਇਸ ਵਿਚੋਂ 5700 ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਹੈ, ਜਦੋਂਕਿ 1,995 ਲੋਕਾਂ ਦੀ ਮੌਤ ਹੋ ਚੁੱਕੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.